ਇਸ ਹੀਰੋ ਦੇ ਪਿਆਰ ਵਿੱਚ ਪਾਗਲ ਹੋ ਕੇ ਡਿੰਪਲ ਕਪਾਡੀਆ ਨੇ ਰਵੀਨਾ ਟੰਡਨ ਨੂੰ ਸਭ ਦੇ ਸਾਹਮਣੇ ਜੜ ਦਿੱਤਾ ਸੀ ਥੱਪੜ

By  Rupinder Kaler June 9th 2020 06:13 PM

ਡਿੰਪਲ ਕਪਾਡੀਆ ਜਿੰਨੀ ਚਰਚਾ ਵਿੱਚ ਆਪਣੀਆ ਫ਼ਿਲਮਾਂ ਕਰਕੇ ਰਹਿੰਦੀ ਸੀ ਉਸ ਤਂੋ ਕਿਤੇ ਵੱਧ ਸੰਨੀ ਦਿਓਲ ਨਾਲ ਆਪਣੇ ਰਿਸ਼ਤੇ ਕਰਕੇ ਚਰਚਾ ਵਿੱਚ ਰਹਿੰਦੀ ਸੀ । ਕਈ ਸਾਲ ਬਾਅਦ ਵੀ ਡਿੰਪਲ ਕਪਾਡੀਆ ਤੇ ਸੰਨੀ ਦਾ ਕਿੱਸਾ ਮਸ਼ਹੂਰ ਹੈ । ਇਸ ਆਰਟੀਕਲ ਵਿੱਚ ਤੁਹਾਨੂੰ ਦੱਸਦੇ ਹਾਂ ਕਿ ਕਿਉਂ ਸੰਨੀ ਦਿਓਲ ਕਰਕੇ ਡਿੰਪਲ ਨੇ ਰਵੀਨਾ ਟੰਡਨ ਨੂੰ ਥੱਪੜ ਮਾਰ ਦਿੱਤਾ ਸੀ । ਫ਼ਿਲਮਾਂ ਵਿੱਚ ਪ੍ਰੇਮੀ ਪ੍ਰੇਮਿਕਾ ਦਾ ਕਿਰਦਾਰ ਨਿਭਾਉਂਦੇ ਹੋਏ ਇਹ ਜੋੜੀ ਕਦੋਂ ਤੇ ਕਿਵਂੇ ਇੱਕ ਦੂਜੇ ਦੇ ਪਿਆਰ ਵਿੱਚ ਪੈ ਗਈ ਇਸ ਦਾ ਕਿਸੇ ਨੂੰ ਕੁਝ ਪਤਾ ਨਹੀਂ ਲੱਗਿਆ।

ਅਕਸਰ ਦੋਵੇਂ ਇੱਕ ਦੂਜੇ ਨਾਲ ਸਮਾਂ ਬਿਤਾਉਂਦੇ ਹੋਏ ਦਿਖਾਈ ਦਿੰਦੇ ਸਨ । ਪਰ ਅਚਾਨਕ ਦੋਹਾਂ ਦੇ ਰਿਸ਼ਤੇ ਵਿੱਚ ਖਟਾਸ ਆਉਣੀ ਸ਼ੁਰੂ ਹੋ ਗਈ । ਕਿਹਾ ਜਾਂਦਾ ਹੈ ਕਿ ਦੋਹਾਂ ਦੇ ਵਿਚਕਾਰ ਰਵੀਨਾ ਟੰਡਨ ਆ ਗਈ ਸੀ । ਫ਼ਿਲਮ ਜ਼ਿੱਦੀ ਵਿੱਚ ਦੋਵੇਂ ਇੱਕਠੇ ਕੰਮ ਕਰ ਰਹੇ ਸਨ ਉਸ ਸਮਂੇ ਰਵੀਨਾ ਦਾ ਅਕਸ਼ੇ ਕੁਮਾਰ ਨਾਲੋਂ ਬ੍ਰੇਕਅਪ ਹੋਇਆ ਸੀ । ਅਜਿਹੇ ਵਿੱਚ ਟੁੱਟੇ ਦਿਲ ਨੂੰ ਸਹਾਰਾ ਦੇਣ ਲਈ ਰਵੀਨਾ ਸੰਨੀ ਕੋਲ ਪਹੁੰਚ ਗਈ ।

ਦੋਹਾਂ ਵਿੱਚ ਹੌਲੀ ਹੌਲੀ ਨਜ਼ਦੀਕੀਆਂ ਵੱਧ ਗਈਆਂ ਸਨ । ਇੱਕ ਖ਼ਬਰ ਮੁਤਾਬਿਕ ਦੋਹਾਂ ਨੂੰ ਨਜ਼ਦੀਕ ਹੁੰਦੇ ਦੇਖ ਡਿੰਪਲ ਨੂੰ ਬਹੁਤ ਗੁੱਸਾ ਆਉਂਦਾ ਸੀ ਤੇ ਇੱਕ ਦਿਨ ਉਹ ਫ਼ਿਲਮ ਜਿੱਦੀ ਦੇ ਸੈੱਟ ਤੇ ਪਹੁੰਚੀ ਤੇ ਉਸ ਨੇ ਸਭ ਦੇ ਸਾਹਮਣੇ ਰਵੀਨਾ ਟੰਡਨ ਨੂੰ ਥੱਪੜ ਮਾਰ ਦਿੱਤਾ ਸੀ । ਸੰਨੀ ਨੇ ਬਹੁਤ ਹੀ ਤਰੀਕੇ ਨਾਲ ਇਸ ਮਾਮਲੇ ਨੂੰ ਸੰਭਾਲਿਆ ਪਰ ਰਵੀਨਾ ਇਸ ਘਟਨਾ ਤੋਂ ਬਾਅਦ ਸੰਨੀ ਤੋਂ ਦੂਰ ਹੋ ਗਈ । ਇਸ ਤੋਂ ਬਾਅਦ ਸੰਨੀ ਦਾ ਡਿੰਪਲ ਨਾਲੋਂ ਵੀ ਬ੍ਰੇਕਅਪ ਹੋ ਗਿਆ ।

Related Post