ਵੀਡਿਓ 'ਚ ਵੇਖੋ ਕਿਉਂ ਨਿੰਜਾ ਨੇ ਗਾਇਆ ਸੀ 'ਰੋਈ ਨਾਂ' ਗੀਤ 

By  Shaminder January 30th 2019 04:59 PM

ਗਾਇਕ ਨਿੰਜਾ ਨੇ ਰੋਈ ਨਾਂ ਗੀਤ ਗਾਇਆ ਸੀ । ਇਹ ਗੀਤ ਕਾਫੀ ਮਸ਼ਹੂਰ ਹੋਇਆ ਸੀ ।ਇਹ ਗੀਤ ਨਿੰਜਾ ਦੇ ਦਿਲ ਦੇ ਵੀ ਕਾਫੀ ਕਰੀਬ ਹੈ । ਇਹ ਇੱਕ ਸੈਡ ਸੌਂਗ ਹੈ ,ਪਰ ਇਸ ਗੀਤ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ । ਇਸ ਗੀਤ ਨੂੰ ਰਿਲੀਜ਼ ਹੋਇਆ ਕਾਫੀ ਸਮਾਂ ਹੋ ਚੁੱਕਿਆ ਹੈ । ਪਰ ਅੱਜ ਵੀ ਇਹ ਗੀਤ ਬੱਚੇ ਬੱਚੇ ਦੀ ਜ਼ੁਬਾਨ 'ਤੇ ਹੈ । ਇਸ ਗੀਤ ਦੇ ਬੋਲ ਨਿਰਮਾਣ ਨੇ ਲਿਖੇ ਸਨ ਜਦਕਿ ਕੰਪੋਜ਼ਿਗ ਵੀ ਉਨ੍ਹਾਂ ਨੇ ਹੀ ਕੀਤੀ ਸੀ ।

ਹੋਰ ਵੇਖੋ :ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -4 ‘ਚ ਕੁਨਾਲ ਗਾਂਧੀ ਬਨਾਉਣਗੇ ਲਜੀਜ਼ ਖਾਣੇ

https://www.youtube.com/watch?v=XshNVPy_uxQ

ਪਿਆਰ ਨੂੰ ਸਮਰਪਿਤ ਇਸ ਗੀਤ 'ਚ ਦੋ ਪਿਆਰ ਕਰਨ ਵਾਲੇ ਵੱਖ ਵੱਖ ਹੋ ਜਾਂਦੇ ਨੇ ।ਪਰ ਨਿੰਜਾ ਦਾ ਮੰਨਣਾ ਹੈ ਕਿ ਤੁਹਾਡਾ ਪਿਆਰ ਜੇ ਤੁਹਾਡੇ ਤੋਂ ਦੂਰ ਹੋ ਜਾਂਦਾ ਹੈ ਤਾਂ ਫਿਰ ਵੀ ਤੁਸੀਂ ਆਪਣਾ ਪਿਆਰ ਉਸ ਨੂੰ ਜਤਾ ਸਕਦੇ ਹੋ । ਦਰਅਸਲ ਪੀਟੀਸੀ ਪੰਜਾਬੀ ਦੇ ਸ਼ੋਅ ਵਾਇਸ ਆਫ ਪੰਜਾਬ ਸੀਜ਼ਨ ਅੱਠ 'ਚ ਸ਼ਿਰਕਤ ਕਰਨ ਪਹੁੰਚੇ ਸਨ ।

ਹੋਰ ਵੇਖੋ :ਵਾਇਸ ਆਫ ਪੰਜਾਬ ਸੀਜ਼ਨ -9 ‘ਚ ਵੇਖੋ ਪੰਜਾਬ ਦੇ ਨੌਜਵਾਨਾਂ ਦਾ ਹੁਨਰ

ninja ninja

ਇਸੇ ਦੌਰਾਨ ਉਨ੍ਹਾਂ ਨੇ ਆਪਣੀ ਪਰਫਾਰਮੈਂਸ ਦਿੱਤੀ ਅਤੇ ਇਸ ਗੀਤ ਦੇ ਮਾਇਨੇ ਵੀ ਸਮਝਾਏ ਸਨ ।ਉਨ੍ਹਾਂ ਕਿਹਾ ਕਿ "ਜ਼ਿੰਦਗੀ 'ਚ ਕਿਸੇ ਨਾ ਕਿਸੇ ਨੂੰ ਪਿਆਰ ਹੁੰਦਾ ਹੈ ਪਰ ਇਹ ਜ਼ਰੂਰੀ ਨਹੀਂ ਕਿ ਜਿਸ ਨੂੰ ਮਿਲੇ ਉਹੀ ਪਿਆਰ ਹੁੰਦਾ ਹੈ ਦੂਰ ਰਹਿ ਕੇ ਵੀ ਉਸ ਦੀ ਯਾਦ 'ਚ ਜਿਉਣਾ ਵੀ ਪਿਆਰ ਹੁੰਦਾ ਹੈ" ।

Related Post