ਕਿਸਾਨਾਂ ਦੇ ਧਰਨੇ ਤੋਂ ਕਿਉਂ ਦੂਰ ਹਨ ਗਿੱਪੀ ਗਰੇਵਾਲ, ਪੁੱਤਰਾਂ ਨੇ ਦੱਸੀ ਇਹ ਵਜ੍ਹਾ

By  Rupinder Kaler December 4th 2020 12:01 PM

ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਹਰ ਕੋਈ ਡਟਿਆ ਹੋਇਆ ਹੈ ।ਇਸ ਸੰਘਰਸ਼ ਵਿੱਚ ਪੰਜਾਬੀ ਗਾਇਕ ਵੀ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ । ਪਰ ਗਿੱਪੀ ਗਰੇਵਾਲ ਇਸ ਸੰਘਰਸ਼ ਤੋਂ ਹਾਲੇ ਦੂਰ ਹਨ । ਗਿੱਪੀ ਇਸ ਸੰਘਰਸ਼ ਤੋਂ ਕਿਉਂ ਦੂਰ ਹਨ ਇਸ ਦਾ ਜਵਾਬ ਦੇਣ ਲਈ ਗਿੱਪੀ ਦੇ ਬੇਟੇ ਸਾਹਮਣੇ ਆਏ ਹਨ। ਗਿੱਪੀ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਸ਼ਿੰਦਾ ਤੇ ਉਸ ਦਾ ਭਰਾ ਦੱਸ ਰਹੇ ਹਨ ਉਹ ਕਿਸਾਨਾਂ ਦੀ ਹਿਮਾਇਤ ਲਈ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਜਾ ਰਹੇ ਹਨ।

punjab_farmers_protest

ਹੋਰ ਪੜ੍ਹੋ :

ਕੰਗਨਾ ਰਣੌਤ ਨੂੰ ਬਜ਼ੁਰਗ ਕਿਸਾਨ ਮਹਿਲਾ ਖਿਲਾਫ ਟਿੱਪਣੀ ਕਰਨਾ ਪਿਆ ਭਾਰੀ, ਹੁਣ DSGMC ਨੇ ਭੇਜਿਆ ਲੀਗਲ ਨੋਟਿਸ

ਕੰਗਨਾ ਰਨੌਤ ਤੇ ਦਿਲਜੀਤ ਦੋਸਾਂਝ ਵਿਚਕਾਰ ਟਵਿੱਟਰ ਤੇ ਸ਼ਬਦੀ ਜੰਗ ਹੋਈ ਸ਼ੁਰੂ

ਉਨ੍ਹਾਂ ਦੇ ਪਾਪਾ ਕੰਮ ਤੋਂ ਵਾਪਸ ਆਏ ਹਨ ਤੇ ਹਾਲੇ ਕੁਆਰੰਟਾਈਨ ਹਨ। ਥੋੜ੍ਹੇ ਜਿਹੇ ਦਿਨਾਂ ਵਿੱਚ ਉਹ ਇਕਾਂਤਵਾਸ ਦੇ ਦਿਨ ਪੂਰੇ ਕਰਨ ਤੋਂ ਬਾਅਦ ਇੰਡੀਆ ਜਾ ਕੇ ਕਿਸਾਨਾਂ ਦੀ ਹਿਮਾਇਤ ਵਿੱਚ ਜਾਣਗੇ। ਦੋਹਾਂ ਬੱਚਿਆਂ ਨੇ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਹਨ।

gippy

ਉਹ ਕਿਸਾਨਾਂ ਦੇ ਸਮਰਥਨ ਵਿੱਚ ਸਰੀ ਵਿੱਚ ਇੱਕ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਗਿੱਪੀ ਗਰੇਵਾਲ ਨੇ ਵੀ ਲਾਈਵ ਹੋ ਕੇ ਕਿਸਾਨਾਂ ਦੇ ਧਰਨੇ ਵਿੱਚ ਸ਼ਾਮਿਲ ਨਾ ਹੋਣ ਦਾ ਕਾਰਨ ਦੱਸਿਆ ਸੀ ।

 

View this post on Instagram

 

A post shared by Gippy Grewal (@gippygrewal)

Related Post