ਕ੍ਰਿਸ਼ਮਾ ਕਪੂਰ ਨੇ 23 ਸਾਲ ਬਾਅਦ ਕੀਤਾ ਇਸ ਫ਼ਿਲਮ ਬਾਰੇ ਖੁਲਾਸਾ,ਗੀਤ ਨੂੰ ਫ਼ਿਲਮਾਉਣ ਸਮੇਂ ਕਰਨਾ ਪਿਆ ਸੀ ਇਹ ਕੰਮ

By  Shaminder August 22nd 2019 12:31 PM

ਬਾਲੀਵੁੱਡ ਅਦਾਕਾਰਾ ਕ੍ਰਿਸ਼ਮਾ ਕਪੂਰ ਨੇ ਬੇਸ਼ੱਕ ਬਾਲੀਵੁੱਡ ਤੋਂ ਦੂਰੀ ਬਣਾਈ ਹੋਈ ਹੈ। ਜੀ ਹਾਂ ਨੱਬੇ ਦੇ ਦਹਾਕੇ 'ਚ ਚੋਟੀ ਦੀਆਂ ਹੀਰੋਇਨਾਂ 'ਚ ਕ੍ਰਿਸ਼ਮਾ ਕਪੂਰ ਦਾ ਨਾਮ ਸ਼ੁਮਾਰ ਹੈ ।  ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।  23 ਸਾਲ ਬਾਅਦ ਆਪਣੀ ਇੱਕ ਫ਼ਿਲਮ ਨੂੰ ਲੈ ਕੇ ਉਨ੍ਹਾਂ ਨੇ ਅਹਿਮ ਖੁਲਾਸਾ ਕੀਤਾ ਹੈ ।

ਹੋਰ ਵੇਖੋ:Search ਕ੍ਰਿਸ਼ਮਾ ਕਪੂਰ ਅਦਾਕਾਰਾ ਕ੍ਰਿਸ਼ਮਾ ਕਪੂਰ ਨੂੰ ਇਸ ਅਦਾਕਾਰ ਨੇ ਦਿੱਤਾ ਸੀ ਖ਼ਾਸ ਤੋਹਫ਼ਾ,ਅੱਜ ਤੱਕ ਰੱਖਿਆ ਹੈ ਸਾਂਭ ਕੇ

ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ 'ਚ ਰਾਜਾ ਹਿੰਦੁਸਤਾਨੀ,ਜਾਨਵਰ,ਅਨਾੜੀ ,ਰਾਜਾ ਬਾਬੂ ਜਿਸ ਤਰ੍ਹਾਂ ਦੀ ਅਦਾਕਾਰੀ ਕੀਤੀ ਸੀ,ਉਹ ਯਾਦਗਾਰ ਹੋ ਨਿੱਬੜੀ ਹੈ । ਪਰਿਵਾਰਕ ਜ਼ਿੰਮੇਵਾਰੀਆਂ ਕਾਰਨ ਅੱਜ ਬੇਸ਼ੱਕ ਬਾਲੀਵੁੱਡ 'ਚ ਕੋਈ ਫ਼ਿਲਮ ਨਹੀਂ ਕਰ ਰਹੇ ਪਰ ਹਾਲ 'ਚ ਹੀ ਉਨ੍ਹਾਂ ਨੇ ਇੱਕ ਟੀਵੀ ਸ਼ੋਅ ਦੌਰਾਨ ਖੁਲਾਸਾ ਕੀਤਾ ਹੈ ਕਿ ਇੱਕ ਫ਼ਿਲਮ ਦੇ ਗੀਤ 'ਝਾਂਜਰਿਆ' ਨੂੰ ਫ਼ਿਲਮਾਉਣ ਦੌਰਾਨ ਉਨ੍ਹਾਂ ਨੂੰ 30 ਵਾਰ ਡ੍ਰੈੱਸ ਬਦਲਣੀ ਪਈ ਸੀ ।

karishma kapoor jhanjhariya के लिए इमेज परिणाम

ਕਰਿਸ਼ਮਾ ਕਪੂਰ ਨੇ ਦੱਸਿਆ ਕਿ ਹਰ ਆਊਟਫਿੱਟ ਦੇ ਨਾਲ ਵੱਖਰੀ ਲੁੱਕ ਅਤੇ ਵੱਖਰਾ ਮੇਕਅੱਪ ਵੀ ਕਰਨਾ ਪੈਂਦਾ ਸੀ ।ਗਾਣੇ ਦੇ ਸਟੈੱਪਸ ਵੀ ਕਾਫੀ ਮੁਸ਼ਕਿਲ ਸਨ । ਕਰਿਸ਼ਮਾ ਕਪੂਰ ਦਾ ਕਹਿਣਾ ਹੈ ਉਨ੍ਹਾਂ ਦੀ ਫ਼ਿਲਮ ਦਾ ਇਹ ਗਾਣਾ ਉਨ੍ਹਾਂ ਦੇ ਕਰੀਅਰ ਦਾ ਇੱਕ ਯਾਦਗਾਰ ਗਾਣਾ ਹੈ ।

karishma kapoor jhanjhariya के लिए इमेज परिणाम

ਇਹ ਫ਼ਿਲਮ ਕ੍ਰਿਸ਼ਨਾ ਦਾ ਗੀਤ ਸੀ,ਜੋ ਕਿ 1996 'ਚ ਆਈ ਸੀ,ਜਿਸ ਨੂੰ ਫ਼ਿਲਮਾਉੇਣ ਦੌਰਾਨ ਅਦਾਕਾਰਾ ਨੂੰ ਕਾਫੀ ਮਿਹਨਤ ਕਰਨੀ ਪਈ ਸੀ ।

broadway broadway

Related Post