ਇਸ ਵਜ੍ਹਾ ਕਰਕੇ ਮਲਿਕਾ ਸ਼ੇਰਾਵਤ ਨੇ ਛੱਡਿਆ ਬਾਲੀਵੁੱਡ …!

By  Rupinder Kaler June 21st 2020 11:34 PM

ਮਲਿਕਾ ਸ਼ੇਰਾਵਤ ਪਿਛਲੇ ਕੁਝ ਸਾਲਾਂ ਤੋਂ ਬਾਲੀਵੁੱਡ ਵਿੱਚੋਂ ਗਾਇਬ ਹੈ ਜਿਸ ਕਰਕੇ ਉਹਨਾਂ ਦੇ ਪ੍ਰਸ਼ੰਸਕ ਹਮੇਸ਼ਾ ਇਹ ਜਾਨਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ਕਿ ਉਹਨਾਂ ਨੇ ਬਾਲੀਵੁੱਡ ਨੂੰ ਕਿਉਂ ਅਲਵਿਦਾ ਕਿਹਾ । ਇਸ ਬਾਰੇ ਹਾਲ ਹੀ ਵਿੱਚ ਮਲਿਕਾ ਸ਼ੇਰਾਵਤ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਹੈ । ਉਹਨਾਂ ਦਾ ਕਹਿਣਾ ਹੈ ਕਿ ‘ਉਹਨਾਂ ਨੂੰ ਜੋ ਵੀ ਆਫ਼ਰ ਆਉਂਦੇ ਸਨ, ਉਹਨਾਂ ਵਿੱਚ ਹੀਰੋ ਜਾਂ ਪ੍ਰੋਡਿਊਸਰ ਡਾਇਰੈਕਟ ਇਹ ਉਮੀਦ ਕਰਦੇ ਸਨ ਕਿ ਮੈਂ ਹਾਟ ਸੀਨ ਕਰਾਂਗੀ ਜਾਂ ਉਹਨਾਂ ਦੀ ਡੀਮਾਂਡ ਪੂਰੀ ਕਰਾਂਗੀ ।

https://www.instagram.com/p/CBqDm05pZFf/

ਪਰ ਮੈਂ ਉਹਨਾਂ ਦੀ ਡੀਮਾਂਡ ਅੱਗੇ ਝੁਕਣ ਲਈ ਤਿਆਰ ਨਹੀਂ ਹੋਈ । ਇਸ ਵਜ੍ਹਾ ਕਰਕੇ ਮੈਨੂੰ ਲੱਗਿਆ ਕਿ ਇੰਡਸਟਰੀ ਵਿੱਚ ਕੰਮ ਕਰਨਾ ਮੁਸ਼ਕਿਲ ਹੈ’ ।

https://www.instagram.com/p/CAIK3amp58z/

ਤੁਹਾਨੂੰ ਦੱਸ ਦਿੰਦੇ ਹਾਂ ਕਿ ਮਲਿਕਾ ਆਪਣੇ ਕਾਰੋਬਾਰੀ ਬੁਆਏਫ੍ਰੈਂਡ ਨਾਲ ਮੁੰਬਈ ਛੱਡ ਕੇ ਪੈਰਿਸ ਵਿੱਚ ਰਹਿਣ ਲੱਗ ਗਈ ਸੀ । ਪਰ ਕੁਝ ਦਿਨ ਪਹਿਲਾਂ ਹੀ ਉਹਨਾਂ ਤੇ ਇੱਕ ਹਮਲਾ ਹੋਇਆ, ਜਿਸ ਤੋਂ ਬਾਅਦ ਉਹ ਮੁੰਬਈ ਵਾਪਿਸ ਚਲੀ ਆਈ ਹੈ ।

https://www.instagram.com/p/CAExb6oJCQs/

Related Post