ਰਿਤਿਕ ਰੌਸ਼ਨ ਦੀ ਪ੍ਰਸ਼ੰਸਕ ਹੋਣ ਦਾ ਇੱਕ ਮਹਿਲਾ ਨੂੰ ਭੁਗਤਣਾ ਪਿਆ ਵੱਡਾ ਖਾਮਿਆਜ਼ਾ,ਦੁਨੀਆ ਤੋਂ ਹੀ ਹੋ ਗਈ ਰੁਖ਼ਸਤ,4 ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ

By  Shaminder November 13th 2019 01:53 PM

ਅਦਾਕਾਰ ਰਿਤਿਕ ਰੌਸ਼ਨ ਦੀ ਖ਼ੂਬਸੂਰਤੀ 'ਤੇ ਕੁੜੀਆਂ ਮਰ ਮਿਟਦੀਆਂ ਹਨ । ਉਨ੍ਹਾਂ ਦੀ ਫ਼ਿਲਮ 'ਕਹੋ ਨਾ ਪਿਆਰ' ਰਿਲੀਜ਼ ਹੋਣ ਤੋਂ ਬਾਅਦ ਉਨ੍ਹਾਂ ਨੂੰ 30 ਹਜ਼ਾਰ ਦੇ ਕਰੀਬ ਕੁੜੀਆਂ ਦੇ ਵਿਆਹ ਲਈ ਪ੍ਰਪੋਜਲ ਆਏ ਸਨ ।ਇਸ ਦਾ ਖੁਲਾਸਾ ਉਨ੍ਹਾਂ ਨੇ ਇੱਕ ਇੰਟਰਵਿਊ ਦੌਰਾਨ ਕੀਤਾ ਸੀ । ਪਰ ਉਨ੍ਹਾਂ ਦੀ ਇੱਕ ਪ੍ਰਸ਼ੰਸਕ ਹੋਣ ਦਾ ਵੱਡਾ ਖਾਮਿਆਜ਼ਾ ਇੱਕ ਔਰਤ ਨੂੰ  ਭੁਗਤਣਾ ਪਿਆ ਹੈ ।

ਹੋਰ ਵੇਖੋ:19 ਸਾਲ ਪਹਿਲਾਂ ਆਈ ਇਸ ਫ਼ਿਲਮ ਤੋਂ ਬਾਅਦ ਰਿਤਿਕ ਰੌਸ਼ਨ ਨੂੰ ਮਿਲੇ ਸਨ 30 ਹਜ਼ਾਰ ਦੇ ਕਰੀਬ ਵਿਆਹ ਦੇ ਪ੍ਰਪੋਜ਼ਲ

hrithk fans hrithk fans

ਦਰਅਸਲ ਅਮਰੀਕਾ 'ਚ ਰਹਿਣ ਵਾਲੀ ਇਸ ਮਹਿਲਾ ਦੀ ਉਸ ਦੇ ਪਤੀ ਨੇ ਹੱਤਿਆ ਕਰ ਦਿੱਤੀ ਹੈ । ਜਿਸ ਤੋਂ ਬਾਅਦ ਉਸ ਦੇ ਪਤੀ ਨੇ ਖੁਦ ਵੀ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ ।ਮਹਿਲਾ ਦਾ ਕਸੂਰ ਸਿਰਫ਼ ਏਨਾਂ ਸੀ ਕਿ ਉਹ ਰਿਤਿਕ ਰੌਸ਼ਨ ਦੀ ਵੱਡੀ ਪ੍ਰਸ਼ੰਸਕ ਸੀ ।

https://www.instagram.com/p/B4o9BTtHj5l/

ਪਰ ਉਸ ਦੇ ਪਤੀ ਨੂੰ ਇਹ ਗੱਲ ਬਰਦਾਸ਼ਤ ਨਹੀਂ ਸੀ ।ਜਿਸ ਕਾਰਨ ਉਸ ਨੇ ਆਪਣੀ ਪਤਨੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ।ਪੁੱਛਗਿੱਛ ਦੌਰਾਨ ਪਤਨੀ ਡੋਨੇ ਦੇ ਇਕ ਦੋਸਤ ੫੨ ਸਾਲ ਦੀ ਮਾਲਾ ਰਾਮਧਾਨੀ ਨੇ ਦੱਸਿਆ ਹੈ ਕਿ ਡੋਨੇ ਅਦਾਕਾਰ ਰਿਤਿਕ ਰੌਸ਼ਨ 'ਤੇ ਜਾਨ ਛਿੜਕਦੀ ਸੀ। ਉਸ ਨੂੰ ਅਦਾਕਾਰ 'ਤੇ ਕਰਸ਼ ਸੀ।

https://www.instagram.com/p/B34XfGGHzsX/

ਇਸ ਨਾਲ ਦਿਨੇਸ਼ਵਰ ਬਹੁਤ ਸੜਦਾ ਸੀ। ਜਿਸ ਕਿਸੇ ਫਿਲਮ 'ਚ ਰਿਤਿਕ ਨੇ ਕੰਮ ਕੀਤਾ ਹੈ ਤਾਂ ਡੋਨੇ ਉਸ ਨੂੰ ਦੇਖਣਾ ਚਾਹੁੰਦੀ ਸੀ ਪਰ ਜਦੋਂ ਵੀ ਰਿਤੀਕ ਦੀ ਫਿਲਮ ਦੇਖਦੀ ਸੀ, ਦਿਨੇਸ਼ਵਰ ਟੀਵੀ ਬੰਦ ਕਰਨ ਲਈ ਕਹਿਣ ਲੱਗਦਾ ਸੀ।'ਦ ਨਿਊਯਾਰਕ ਪੋਸਟ' ਦੀ ਮੀਡੀਆ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ। ਦੋਵਾਂ ਦਾ ਵਿਆਹ ਚਾਰ ਮਹੀਨੇ ਪਹਿਲਾਂ ਹੀ ਜੁਲਾਈ, 2019 'ਚ ਹੋਇਆ ਸੀ।

Related Post