ਕੀ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਹੋਵੇਗੀ ਪਰਮੀਸ਼ ਵਰਮਾ ਸਟਾਰਰ ਫ਼ਿਮਲ ਮੈਂ ਤੇ ਬਾਪੂ

By  Pushp Raj April 21st 2022 05:09 PM

ਪੰਜਾਬ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਆਪਣੀ ਆਉਣ ਵਾਲੀ ਪੰਜਾਬੀ ਫਿਲਮ 'ਮੈਂ ਤੇ ਬਾਪੂ' ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਇਸ ਵਿੱਚ ਉਨ੍ਹਾਂ ਦੇ ਪਿਤਾ ਅਤੇ ਅਦਾਕਾਰ ਡਾਕਟਰ ਸਤੀਸ਼ ਵਰਮਾ ਵੀ ਨਜ਼ਰ ਆਉਣਗੇ। ਇਹ ਫਿਲਮ 22 ਅਪ੍ਰੈਲ, 2022 ਨੂੰ ਥੀਏਟਰ ਵਿੱਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ, ਅਤੇ ਪ੍ਰਸ਼ੰਸਕ ਇਹ ਜਾਣਨ ਲਈ ਉਤਸੁਕ ਹਨ ਕਿ ਕੀ ਇਹ ਫਿਲਮ OTT ਪਲੇਟਫਾਰਮ 'ਤੇ ਰਿਲੀਜ਼ ਹੋਵੇਗੀ ਜਾਂ ਨਹੀਂ?

ਫਿਲਮ 'ਮੈਂ ਤੇ ਬਾਪੂ' ਦਾ ਟ੍ਰੇਲਰ ਆਪਣੀ ਵਿਲੱਖਣ ਕਹਾਣੀ ਨਾਲ ਫਿਲਮ ਦਰਸ਼ਕਾਂ ਦਾ ਉਤਸ਼ਾਹ ਵਧਾਉਣ 'ਚ ਕਾਮਯਾਬ ਰਿਹਾ ਹੈ। ਫਿਲਮ 'ਪਿਉ-ਪੁੱਤਰ' ਦੇ ਰਿਸ਼ਤੇ ਨੂੰ ਇੱਕ ਵੱਖਰੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ। ਇਹ ਪਿਤਾ ਪੁੱਤਰ ਆਪਸ 'ਚ ਇੱਕ ਦੂਜੇ ਨਾਲ ਰਲਮਿਲ ਕੇ ਰਹਿੰਦੇ ਹਨ ਪਰ ਹਾਲਾਤ ਉਦੋਂ ਯੂ-ਟਰਨ ਲੈ ਲੈਂਦੇ ਹਨ ਜਦੋਂ ਪਰਮੀਸ਼ ਅੱਗੇ ਆਪਣੀ ਪ੍ਰੇਮੀਕਾ ਸੰਜੀਦਾ ਸ਼ੇਖ ਨਾਲ ਵਿਆਹ ਕਰਨ ਲਈ ਸ਼ਰਤ ਰੱਖੀ ਜਾਂਦੀ ਹੈ।

ਪਿਉ-ਪੁੱਤ ਦੀ ਇਹ ਅਸਲ ਜ਼ਿੰਦਗੀ ਦੀ ਜੋੜੀ ਨੂੰ ਲੋਕ ਪਹਿਲੀ ਵਾਰ ਸਕ੍ਰੀਨ 'ਤੇ ਇੱਕਠੇ ਵੇਖਣਗੇ। ਮੈਂ ਤੇ ਬਾਪੂ ਵਿੱਚ ਪਰਮੀਸ਼ ਵਰਮਾ ਅਤੇ ਡਾ. ਸਤੀਸ਼ ਵਰਮਾ ਪਹਿਲੀ ਵਾਰ ਇਕੱਠੇ ਪਰਦੇ 'ਤੇ ਨਜ਼ਰ ਆਉਣਗੇ। ਪਿਤਾ-ਪੁੱਤਰ ਦੀ ਜੋੜੀ ਤੋਂ ਇਲਾਵਾ, ਇਸ ਵਿੱਚ ਪਰਮੀਸ਼ ਵਰਮਾ ਦੇ ਨਾਲ ਸੰਜੀਦਾ ਸ਼ੇਖ ਵੀ ਲੀਡ ਰੋਲ ਵਿੱਚ ਹੈ।

ਹੋਰ ਪੜ੍ਹੋ : ਪਿਉ-ਪੁੱਤ ਦੇ ਪਿਆਰ ਨੂੰ ਦਰਸਾਉਂਦਾ ਫਿਲਮ "ਮੈਂ ਤੇ ਬਾਪੂ" ਦਾ ਗੀਤ 'ਲੋਰੀ' ਜਿੱਤ ਰਿਹਾ ਦਰਸ਼ਕਾਂ ਦਾ ਦਿਲ

ਫਿਲਮ ਜਗਦੀਪ ਵੜਿੰਗ ਵੱਲੋਂ ਲਿਖੀ ਗਈ ਹੈ ਅਤੇ ਉਦੈ ਪ੍ਰਤਾਪ ਸਿੰਘ ਵੱਲੋਂ ਨਿਰਦੇਸ਼ਿਤ ਕੀਤੀ ਗਈ ਹੈ ਜੋ ਪਹਿਲਾਂ ਪਰਮੀਸ਼ ਵਰਮਾ ਦੀ ਦਿਲ ਦੀਆਂ ਗੱਲਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।

ਕੀ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਹੋਵੇਗੀ ਇਹ ਫਿਲਮ

ਫਿਲਮ ਦੇਖਣ ਵਾਲੇ ਖੁਸ਼ ਹਨ ਕਿਉਂਕਿ ਲੰਬੇ ਸਮੇਂ ਤੋਂ ਗੈਰ-ਹਾਜ਼ਰੀ ਤੋਂ ਬਾਅਦ ਥੀਏਟਰ ਵਾਪਸ ਆਏ ਹਨ। ਫਿਲਮ ਮੈਂ ਤੇ ਬਾਪੂ, ਜੋ ਕਿ 22 ਅਪ੍ਰੈਲ, 2022 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ, ਫਿਲਹਾਲ ਕਿਸੇ ਵੀ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਨਹੀਂ ਹੋਵੇਗੀ। ਕਿਉਂਕਿ ਨਿਰਮਾਤਾਵਾਂ ਨੇ ਅਜਿਹਾ ਕੋਈ ਖੁਲਾਸਾ ਨਹੀਂ ਕੀਤਾ ਹੈ।

ਇਸ ਲਈ, ਰੀਅਲ ਲਾਈਫ ਵਿੱਚ ਪਿਓ-ਪੁੱਤ ਦੀ ਜੋੜੀ ਦੀ ਕੈਮਿਸਟਰੀ ਦਾ ਆਨੰਦ ਲੈਣ ਲਈ, ਤੁਹਾਨੂੰ ਆਪਣੇ ਨੇੜਲੇ ਸਿਨੇਮਾਘਰਾਂ ਵਿੱਚ ਜਾਣਾ ਪਵੇਗਾ!

Related Post