ਗਾਇਕ ਮੀਕਾ ਸਿੰਘ ਦੀ ਮੈਨੇਜਰ ਨੇ ਕੀਤੀ ਖੁਦਕੁਸ਼ੀ, ਮੀਕਾ ਦੇ ਸਟੂਡੀਓ ’ਚ ਖਾਧੀਆਂ ਨੀਂਦ ਦੀਆਂ ਗੋਲੀਆਂ

By  Rupinder Kaler February 22nd 2020 10:50 AM -- Updated: February 22nd 2020 12:00 PM

ਮਸ਼ਹੂਰ ਗਾਇਕ ਮੀਕਾ ਸਿੰਘ ਦੀ ਮੈਨੇਜਰ ਨੇ ਮੁੰਬਈ ਦੇ ਅੰਧੇਰੀ ਵਿੱਚ ਨੀਂਦ ਦੀਆਂ ਗੋਲੀਆਂ ਖਾ ਕੇ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ ਹੈ । ਪੁਲਿਸ ਨੇ ਇਸ ਸਭ ਦੀ ਜਾਣਕਾਰੀ ਸ਼ੁੱਕਰਵਾਰ ਨੂੰ ਦਿੱਤੀ ਹੈ । ਪੁਲਿਸ ਮੁਤਾਬਿਕ ਮੈਨੇਜਰ ਸਮੋਇਆ ਖ਼ਾਨ ਮੀਕਾ ਸਿੰਘ ਦੇ ਅੰਧੇਰੀ ਸਥਿਤ ਚਾਰ ਮਜ਼ਿਲਾ ਬੰਗਲੇ ਦੀ ਪਹਿਲੀ ਮੰਜ਼ਿਲ ਵਿੱਚ ਬਣੇ ਸਟੂਡੀਓ ਵਿੱਚ ਰਹਿੰਦੀ ਸੀ ।

https://www.instagram.com/p/B7TrP_DnAsa/

ਮੈਨੇਜਰ ਦੀ ਲਾਸ਼ ਨੂੰ ਅੰਤਿਮ ਸਸਕਾਰ ਲਈ ਪੰਜਾਬ ਵਿੱਚ ਰਹਿਣ ਵਾਲੇ ਉਹਨਾਂ ਦੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ । ਪੁਲਿਸ ਮੁਤਾਬਿਕ ਇਸ ਮਾਮਲੇ ਵਿੱਚ ਕਿਸੇ ਤੇ ਕੋਈ ਸ਼ੱਕ ਨਹੀਂ ਜਾਂਦਾ, ਜਿਸ ਕਰਕੇ ਪੁਲਿਸ ਨੇ ਹਾਦਸੇ ਨਾਲ ਮੌਤ ਦਾ ਮਾਮਲਾ ਦਰਜ ਕਰ ਲਿਆ ਹੈ । ਮੈਨੇਜਰ ਦੀ ਮੌਤ ਤੋਂ ਬਾਅਦ ਮੀਕਾ ਸਿੰਘ ਨੇ ਇੱਕ ਪੋਸਟ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀ ਹੈ ।

https://www.instagram.com/p/B8gKZdkJQrz/?utm_source=ig_embed

ਮੀਕਾ ਨੇ ਮੈਨੇਜਰ ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ ‘ਇਹ ਦਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਸਾਡੀ ਪਿਆਰੀ ਸੋਮਾਇਆ ਸਾਨੂੰ ਛੱਡ ਕੇ ਦੂਸਰੀ ਦੁਨੀਆ ਵਿੱਚ ਚਲੀ ਗਈ ਹੈ । ਉਹ ਬਹੁਤ ਘੱਟ ਉਮਰ ਵਿੱਚ ਆਪਣੇ ਪਿੱਛੇ ਬਹੁਤ ਸਾਰੀਆਂ ਪਿਆਰੀਆਂ ਯਾਦਾਂ ਛੱਡ ਗਈ ਹੈ ।ਈਸ਼ਵਰ ਉਸ ਦੀ ਆਤਮਾ ਨੂੰ ਸ਼ਾਂਤੀ ਦੇਵੇ’ ।

https://www.instagram.com/p/B8Feax2nCSL/

Related Post