ਹੁਣ ਅਮਰੀਕਾ ਦੇ ਸਕੂਲਾਂ 'ਚ ਪੜ੍ਹਾਏ ਜਾਣਗੇ ਸਿੱਖੀ ਸਿਧਾਂਤ 

By  Rupinder Kaler May 15th 2019 05:23 PM

ਅਮਰੀਕਾ ਵਿੱਚ ਸਿੱਖਾਂ ਤੇ ਹੋਣ ਵਾਲੇ ਨਸਲੀ ਹਮਲਿਆਂ ਨੂੰ ਰੋਕਣ ਲਈ ਵੱਡਾ ਕਦਮ ਚੁੱਕਿਆ ਗਿਆ ਹੈ । ਨਸਲੀ ਹਮਲਿਆਂ ਨੂੰ ਰੋਕਣ ਲਈ ਸਿੱਖ ਕੋਲੀਸ਼ਨ, ਅਮਰੀਕਾ ਤੇ ਨਿਊਯਾਰਕ ਦੇ ਸਕੂਲਾਂ ਵਿੱਚ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਦੇ ਤਹਿਤ ਸਿੱਖੀ ਸਿਧਾਤਾਂ ਬਾਰੇ ਬੱਚਿਆਂ ਵਿੱਚ ਜਾਗਰੂਕਤਾ ਲਿਆਂਦੀ ਜਾਵੇਗੀ । ਇਸ ਮੁਹਿੰਮ ਲਈ ਨਿਊਯਾਰਕ ਦੇ ਵੱਖ-ਵੱਖ ਸਕੂਲਾਂ ਦੇ 12੦੦ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ।

sikh-kids sikh-kids

ਤਿੰਨ ਹਫ਼ਤਿਆਂ ਦੇ ਇਸ ਅਭਿਆਨ ਵਿੱਚ ਸਿੱਖ ਕੋਲੀਸ਼ਨ ਸਟਾਫ ਤੇ ਵਲੰਟੀਅਰ ਗਰੇਡ 6 ਤੇ 9 ਦੀ ਸਮਾਜਿਕ ਸਿੱਖਿਆ ਜਮਾਤ ਵਿੱਚ ਸਿੱਖੀ ਨਾਲ ਸਬੰਧਤ ੩੬ ਪ੍ਰੈਜ਼ੈਂਟੇਸ਼ਨ ਦੇਣਗੇ। ਸਿੱਖ ਕੋਲੀਸ਼ਨ ਕਈ ਸਾਲਾਂ ਤੋਂ ਨਿਊਯਾਰਕ ਸਟੇਟ ਕਮਿਊਨਿਟੀ ਨੂੰ ਇਸ ਪ੍ਰੋਗਰਾਮ ਲਈ ਮਨਾ ਰਹੀ ਸੀ। ਸਕੂਲ ਡਿਸਟ੍ਰਿਕਟ ਬੋਰਡ ਦੀ ਮੈਂਬਰ ਇਸ਼ਮੀਤ ਕੌਰ ਨੇ ਇਸ ਪਹਿਲ ਲਈ ਅਹਿਮ ਯੋਗਦਾਨ ਪਾਇਆ ਤੇ ਸਫ਼ਲਤਾ ਹਾਸਲ ਕੀਤੀ।

ਉਹ ਪੂਰੇ ਅਮਰੀਕਾ ਦੇ ਸਕੂਲ ਸਿਲੇਬਸ ਵਿੱਚ ਸਿੱਖੀ ਦਾ ਕੁਝ ਹਿੱਸਾ ਸ਼ਾਮਲ ਕਰਵਾਉਣਾ ਚਾਹੁੰਦੀ ਹੈ। ਸਿੱਖ ਕੋਲੀਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਇਹ ਨਵੀਂ ਸ਼ੁਰੂਆਤ ਹੈ। ਇਸ ਨਾਲ ਸਿੱਖਾਂ ਨੂੰ ਅਰਬੀ ਮੁਸਲਿਮ ਸਮਝ ਕੇ ਹਿੰਸਾ ਦਾ ਨਿਸ਼ਾਨਾ ਬਨਾਉਣ ਦੇ ਮਾਮਲੇ ਨੂੰ ਘੱਟ ਕਰਨ ਵਿੱਚ ਸਫਲਤਾ ਮਿਲੇਗੀ। ਬੱਚਿਆਂ ਨੂੰ ਪਤਾ ਚੱਲ ਸਕੇਗਾ ਕਿ ਸਿੱਖ ਧਰਮ ਇੱਕ ਵੱਖਰਾ ਆਲਮੀ ਧਰਮ ਹੈ।

Related Post