1 ਦਸੰਬਰ ਤੋਂ ‘ਪੀਟੀਸੀ ਪੰਜਾਬੀ ਗੋਲਡ’ ’ਤੇ ਦੇਖੋ ‘ਇੰਟਰਨੈਸ਼ਨਲ ਕਬੱਡੀ ਕੱਪ 2019’ ਦੇ ਮੈਚ
Rupinder Kaler
November 28th 2019 01:49 PM
ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ 1 ਦਸੰਬਰ ਤੋਂ 10 ਦਸੰਬਰ ਤੱਕ ‘ਇੰਟਰਨੈਸ਼ਨਲ ਕਬੱਡੀ ਕੱਪ 2019’ ਕਰਵਾਇਆ ਜਾ ਰਿਹਾ ਹੈ । ਕੌਮਾਂਤਰੀ ਪੱਧਰ ਦੇ ਇਸ ਕਬੱਡੀ ਕੱਪ ਵਿੱਚ ਕਈ ਦੇਸ਼ਾਂ ਦੀਆਂ ਟੀਮਾਂ ਹਿੱਸਾ ਲੈ ਕੇ ਆਪਣਾ ਦਮ ਖਮ ਦਿਖਾਉਣਗੀਆਂ ।

‘ਇੰਟਰਨੈਸ਼ਨਲ ਕਬੱਡੀ ਕੱਪ 2019’ ਦੇ ਇਸ ਮਹਾਮੁਕਾਬਲੇ ਵਿੱਚ ਕੱਈ ਵੱਡੀਆਂ ਟੀਮਾਂ ਦੇ ਫਸਵੇਂ ਮੈਚ ਹੋਣਗੇ, ਇਹਨਾਂ ਮੈਚਾਂ ਨੂੰ ਲੋਕਾਂ ਦੇ ਘਰ ਤੱਕ ਪਹੁੰਚਾਣ ਲਈ ਪੀਟੀਸੀ ਨੈੱਟਵਰਕ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਖ਼ਾਸ ਉਪਰਾਲਾ ਕੀਤਾ । ਇਸ ਵਾਰ ਤੁਸੀਂ ‘ਇੰਟਰਨੈਸ਼ਨਲ ਕਬੱਡੀ ਕੱਪ 2019’ ਦੇ ਮੈਚਾਂ ਦਾ ਸਿੱਧਾ ਪ੍ਰਸਾਰਣ ‘ਪੀਟੀਸੀ ਪੰਜਾਬੀ ਗੋਲਡ’ ’ਤੇ ਦੇਖ ਸਕੋਗੇ ।

ਇਹ ਮੈਚ ਤੁਸੀਂ ਆਪਣੇ ਮੋਬਾਈਲ ’ਤੇ ਵੀ ਦੇਖ ਸਕਦੇ ਹੋ ਕਿਉਂਕਿ ਪੀਟੀਸੀ ਨੈੱਟਵਰਕ ‘ਪੀਟੀਸੀ ਪਲੇਅ’ ਐਪ ’ਤੇ ਪੀਟੀਸੀ ਪੰਜਾਬੀ ਗੋਲਡ ਸਮੇਤ ਆਪਣੇ ਹਰ ਚੈਨਲ ਦੀ ਲਾਈਵ ਸਟਰੀਮਿੰਗ ਕਰਦਾ ਹੈ । ਹੁਣ ਦੇਰ ਕਿਸ ਗੱਲ ਦੀ ਅੱਜ ਹੀ ਡਾਊਂਲੋਡ ਕਰੋ ‘ਪੀਟੀਸੀ ਪਲੇਅ’ ਐਪ ।