ਗਾਇਕ ਜਸਕਰਨ ਗੱਖਲ ਦੇ ਗਾਣੇ ਵਿਛੋੜਾ ਦਾ ਵਰਲਡ ਪ੍ਰੀਮੀਅਰ 

By  Rupinder Kaler February 11th 2019 04:12 PM -- Updated: February 12th 2019 03:23 PM

ਪੀਟੀਸੀ ਰਿਕਾਰਡਸ ਵੱਲੋਂ ਗਾਇਕ ਜਸਕਰਨ ਗੱਖਲ ਦੇ ਗਾਣੇ ਵਿਛੋੜਾ ਦਾ ਵਰਲਡ ਪ੍ਰੀਮੀਅਰ ਹੋ ਰਿਹਾ ਹੈ ।ਇਸ ਗਾਣੇ ਦਾ ਮਿਊਜ਼ਿਕ ਜਤਿੰਦਰ ਸ਼ਾਹ ਨੇ ਤਿਆਰ ਕੀਤਾ ਹੈ ਜਦੋਂ ਕਿ ਗਾਣੇ ਦੇ ਬੋਲ ਵਿੰਦਰ ਨਾਥੂਮਾਜਰਾ ਨੇ ਲਿਖੇ ਹਨ । ਗਾਣੇ ਦੀ ਵੀਡਿਓ  Tru Makers Film ਨੇ ਤਿਆਰ ਕੀਤੀ ਹੈ । ਇਸ ਗਾਣੇ ਨੂੰ ਪੀਟੀਸੀ ਰਿਕਾਰਡਸ ਦੇ ਲੇਬਲ ਹੇਠ ਜਾਰੀ ਕੀਤਾ ਜਾਵੇਗਾ।

Jaskaran Gakhal Jaskaran Gakhal

ਗਾਣੇ ਦੀ ਵੀਡਿਓ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਫਿਲਮਾਂਕਣ ਬਹੁਤ ਹੀ ਖੂਬਸੁਰਤ ਕੀਤਾ ਗਿਆ ਹੈ । ਬਹੁਤ ਥੋੜੇ ਸਮੇਂ ਵਿੱਚ ਪੂਰੀ ਕਹਾਣੀ ਕਹਿਣ ਦੀ ਕੋਸ਼ਿਸ਼ ਕੀਤੀ ਗਈ ਹੈ। 13  ਫਰਵਰੀ ਨੂੰ ਰਿਲੀਜ਼ ਹੋ ਰਹੇ ਇਸ ਗਾਣੇ ਨੂੰ ਪੀਟੀਸੀ ਪੰਜਾਬੀ, ਪੀਟੀਸੀ ਚੱਕਦੇ, ਪੀਟੀਸੀ ਪੰਜਾਬੀ ਗੋਲਡ ਤੇ ਪੀਟੀਸੀ ਨੈੱਟਵਰਕ ਦੇ ਯੂਟਿਊਬ ਚੈਨਲਾਂ 'ਤੇ ਦਿਖਾਇਆ ਜਾਵੇਗਾ ।



ਇਸ ਗਾਣੇ ਦਾ ਪ੍ਰੋਮੋ ਪੀਟੀਸੀ ਪੰਜਾਬੀ ਤੇ ਦਿਖਾਇਆ ਜਾ ਰਿਹਾ ਹੈ । ਲੋਕਾਂ ਨੂੰ ਜਸਕਰਨ ਗੱਖਲ ਦੇ ਗਾਣੇ ਦਾ ਪ੍ਰੋਮੋ ਕਾਫੀ ਪਸੰਦ ਆ ਰਿਹਾ ਹੈ ।

Related Post