ਪੀਟੀਸੀ ਨੈੱਟਵਰਕ ਦਾ ਨਵਾਂ ਉਪਰਾਲਾ, ਲਾਂਚ ਕੀਤਾ ਦੁਨੀਆ ਦਾ ਪਹਿਲਾ ਆਨਲਾਈਨ ਟੀਵੀ ਚੈਨਲ - PTC Dhol TV

By  Gourav Kochhar June 12th 2018 08:49 AM

ਲਓ ਜੀ ਪੀਟੀਸੀ ਨੈੱਟਵਰਕ ਨੇ ਕਰ ਦਿੱਤਾ ਹੈ ਇਕ ਹੋਰ ਨਵਾਂ ਉਪਰਾਲਾ | ਇਹ ਤਾਂ ਹਰ ਕੋਈ ਜਾਣਦਾ ਹੀ ਹੈ ਕਿ ਪੀਟੀਸੀ ਨੈੱਟਵਰਕ ਸਿਰਫ਼ ਪੰਜਾਬ ਦਾ ਹੀ ਨਹੀਂ ਸਗੋਂ ਦੁਨੀਆ ਦਾ ਨੰਬਰ ੧ ਪੰਜਾਬੀ ਨੈਟਵਰਕ ਹੈ | ਪੀਟੀਸੀ ਨੈੱਟਵਰਕ ਨੇ ਹੀ ਆਪਣੇ ਵੱਖ ਵੱਖ ਚੈੱਨਲਾਂ ਰਾਹੀ ਪੰਜਾਬੀ ਸਭਿਆਚਾਰ, ਪੰਜਾਬੀ ਵਿਰਸਾ ਅਤੇ ਪੰਜਾਬੀਅਤ ਨੂੰ ਪੂਰੀ ਦੁਨੀਆ ਵਿਚ ਕਾਇਮ ਰੱਖਿਆ ਹੋਇਆ ਹੈ | ਹੁਣ ਪੀਟੀਸੀ ਨੈੱਟਵਰਕ ਪੰਜਾਬੀ ਸੱਭਿਆਚਾਰ ਅਤੇ ਪੰਜਾਬੀਅਤ ਨੂੰ ਅੱਗੇ ਵਧਾਉਣ ਲਈ ਇਕ ਹੋਰ ਰੋਸ਼ਨੀ ਲੈ ਕੇ ਆਇਆ ਹੈ ਤੇ ਉਹ ਰੋਸ਼ਨੀ ਹੈ "ਪੀਟੀਸੀ ਢੋਲ ਟੀਵੀ PTC Dhol TV" |

ਸਾਲ 2018 ਵਿੱਚ ਪੀਟੀਸੀ ਨੈੱਟਵਰਕ ਨੇ ਕਈ ਨਵੇਂ ਉਪਰਾਲੇ ਕਿੱਤੇ ਹਨ | ਇਨ੍ਹਾਂ ਵਿੱਚ ਪਹਿਲਾ ਉਪਰਾਲਾ ਸੀ ਕਿ ਪੀਟੀਸੀ ਨੈੱਟਵਰਕ ਦੇ ਕਿਸੀ ਵੀ ਚੈੱਨਲ 'ਤੇ ਨਸ਼ਿਆਂ, ਲੱਚਰਤਾ ਅਤੇ ਹਥਿਆਰ-ਪ੍ਰਸਤੀ ਜਾਂ ਮਾਰਨ-ਕੁੱਟਣ ਵਾਲੇ ਗੀਤ ਨਹੀਂ ਚਲਾਏ ਜਾਣਗੇ |

rabindra narayana

ਇਸ ਤੋਂ ਬਾਅਦ ਦੂਜਾ ਉਪਰਾਲਾ ਸੀ ਪੀਟੀਸੀ ਮਿਊਜ਼ਿਕ ਦਾ ਲੇਬਲ | ਇਹ ਲੇਬਲ ਉਨ੍ਹਾਂ ਗਾਇਕਾਂ ਲਈ ਹੈ ਜੋ ਪੰਜਾਬੀ ਵਿਰਸੇ ਅਤੇ ਪੰਜਾਬੀਅਤ ਨੂੰ ਆਪਣੇ ਗੀਤਾਂ ਨਾਲ ਅੱਗੇ ਵਧਾਉਣਾ ਚਾਹੁੰਦੇ ਹਨ ਪਰ ਉਨ੍ਹਾਂ ਕੋਲ ਕੋਈ ਅਜਿਹਾ ਸਾਧਨ ਨਹੀਂ ਹੈ ਉਹ ਆਪਣਾ ਗੀਤ ਪੀਟੀਸੀ ਮਿਊਜ਼ਿਕ ਰਾਹੀ ਲੋਕਾਂ ਤੱਕ ਪਹੁੰਚਾ ਸਕਦੇ ਹਨ ਅਤੇ ਨਾਲ ਹੀ ਪੀਟੀਸੀ ਮਿਊਜ਼ਿਕ PTC Music ਉੱਭਰਦੇ ਪੰਜਾਬੀ ਗਾਇਕਾਂ ਦੇ ਗੀਤ ਦੁਨੀਆਭਰ ਵਿਚ ਚੱਲ ਰਹੇ 150 ਤੋਂ ਵੀ ਜਿਆਦਾ ਮਿਊਜ਼ਿਕ ਚੈੱਨਲ ਜਿਵੇਂ ਆਈ-ਟਿਊਂਸ, ਅਮੇਜ਼ਨ ਮਿਊਜ਼ਿਕ, ਗੂਗਲ ਪਲੇ ਸਟੋਰ ਆਦਿ ਉੱਤੇ ਵੀ ਰਿਲੀਜ਼ ਕਰਵਾਏਗਾ |

ਤੇ ਅੱਜ ਪੀਟੀਸੀ ਨੈੱਟਵਰਕ ਨੇ ਇੱਕ ਹੋਰ ਉਪਰਾਲਾ ਕਿੱਤਾ ਹੈ ਤੇ ਉਹ ਉਪਰਾਲਾ ਹੈ ਕਿ ਪੀਟੀਸੀ ਨੈੱਟਵਰਕ ਨੇ ਲਾਂਚ ਕਿੱਤਾ ਹੈ ਦੁਨੀਆ ਦਾ ਪਹਿਲਾ ਆਨਲਾਈਨ ਟੀਵੀ ਚੈਨਲ | ਜੀ ਹਾਂ ਹੁਣ ਤੁਸੀਂ ਆਪਣਾ ਟੀਵੀ ਆਪਣੇ ਫੇਸਬੁੱਕ ਤੇ ਹੀ ਦੇਖ ਸਕੋਗੇ | ਪੀਟੀਸੀ ਨੈੱਟਵਰਕ ਦਾ ਨਵਾਂ ਚੈੱਨਲ "ਪੀਟੀਸੀ ਢੋਲ ਟੀਵੀ PTC Dhol TV" ਹੁਣ ਕਰੇਗਾ ਤੁਹਾਡਾ ਮਨੋਰੰਜਨ ਫੇਸਬੁੱਕ 'ਤੇ | ਇਸ ਚੈੱਨਲ ਦੀ ਖ਼ਾਸੀਅਤ ਇਹ ਹੈ ਕਿ ਇਸ ਚੈਨਲ 'ਤੇ 24 ਘੰਟੇ ਪੰਜਾਬੀ ਗੀਤ ਚੱਲਣਗੇ ਅਤੇ ਇਹ ਚੈਨਲ ਫੇਸਬੁੱਕ ਦੇ ਪੇਜ @PTCDholTV 'ਤੇ ਲਾਈਵ ਚਲੇਗਾ | ਇਸ ਚੈਨਲ ਦਾ ਖੁਲਾਸਾ ਪੀਟੀਸੀ ਨੈੱਟਵਰਕ ਦੇ ਪ੍ਰੈਸੀਡੈਂਟ ਅਤੇ ਐਮ.ਡੀ. ਰਬਿੰਦਰ ਨਾਰਾਇਣ ਨੇ ਮੁੰਬਈ ਵਿੱਚ ਹੋ ਰਹੀ ਇੱਕ ਪ੍ਰੈਸ ਕਾਨਫਰੈਂਸ ਵਿੱਚ ਕਿੱਤਾ | ਉਨ੍ਹਾਂ ਨੇ ਦਸਿਆ ਕਿ ਇਹ ਦੁਨੀਆ ਦਾ ਪਹਿਲਾ ਟੀਵੀ ਚੈਨਲ ਹੈ ਜੋ ਫੇਸਬੁੱਕ 'ਤੇ ਲਗਾਤਾਰ ਚਲੇਗਾ |

PTC Dhol TV

Related Post