ਇਹ ਹੈ ਦੁਨੀਆ ਦਾ ਸਭ ਤੋਂ ਮਹਿੰਗਾ ਕਬੂਤਰ, ਕੀਮਤ ਜਾਣ ਕੇ ਹੋ ਜਾਓਗੇ ਹੈਰਾਨ

By  Rupinder Kaler November 13th 2020 01:01 PM -- Updated: November 13th 2020 01:02 PM

ਕਿਮ ਨਾਂਅ ਦੇ ਇੱਕ ਕਬੂਤਰ ਨੇ ਦੁਨੀਆ ਦਾ ਸਭ ਤੋਂ ਮਹਿੰਗਾ ਕਬੂਤਰ ਹੋਣ ਦਾ ਖਿਤਾਬ ਹਾਸਲ ਕੀਤਾ ਹੈ । ਇੱਕ ਆਨਲਾਈਨ ਨਿਲਾਮੀ ਵਿੱਚ ਇੱਕ ਦੱਖਣੀ ਅਫਰੀਕਾ ਦੇ ਕੁਲੈਕਟਰ ਨੇ ਇਸਦੀ ਕੀਮਤ 13 ਲੱਖ ਯੂਰੋ ਯਾਨੀ 1.19 ਕਰੋੜ ਰੁਪਏ ਰੱਖੀ ਹੈ, ਇਹ ਹੁਣ ਤੱਕ ਦਾ ਵਿਸ਼ਵ ਦਾ ਸਭ ਤੋਂ ਮਹਿੰਗਾ ਕਬੂਤਰ ਬਣ ਗਿਆ ਹੈ। ਬੈਲਜੀਅਮ ਦੇ ਐਂਟਵਰਪ ਵਿਚ ਇਕ ਪ੍ਰਸਿੱਧ ਕਬੂਤਰ ਪਾਲਕ ਕੰਪਨੀ ਨੇ ਇਸ ਮਹੀਨੇ ਆਪਣੇ ਸਾਰੇ ਰੇਸਿੰਗ ਕਬੂਤਰਾਂ ਨੂੰ ਵੇਚਣ ਲਈ ਬੋਲੀ ਲਗਾਈ।

World’s Most Expensive Racing Pigeon

ਹੋਰ ਪੜ੍ਹੋ :

ਧਨਤੇਰਸ ਨੂੰ ਲੈ ਕੇ ਬਜ਼ਾਰਾਂ ਵਿੱਚ ਲੱਗੀਆਂ ਰੌਣਕਾਂ, ਲੋਕ ਕਰ ਰਹੇ ਹਨ ਖਰੀਦਦਾਰੀ

ਘੱਟ ਖਰਚ ‘ਚ ਇਸ ਤਰ੍ਹਾਂ ਦੀਵਾਲੀ ਦੇ ਮੌਕੇ ‘ਤੇ ਸਜਾ ਸਕਦੇ ਹੋ ਤੁਸੀਂ ਵੀ ਆਪਣਾ ਘਰ

World’s Most Expensive Racing Pigeon

ਕਰਟ ਵੈਨ ਡੇ ਵੂਵਰ ਦੇ ਕਬੂਤਰਾਂ ਨੂੰ ਕਈ ਰਾਸ਼ਟਰੀ ਖਿਤਾਬ ਵੀ ਮਿਲੇ ਹਨ। ਉਨ੍ਹਾਂ ਦੇ ਕਬੂਤਰਾਂ ਨੇ ਵੀ ਰਾਸ਼ਟਰੀ ਪੱਧਰ 'ਤੇ ਪਹਿਲਾ ਇਨਾਮ ਜਿੱਤਿਆ ਹੈ। ਇਸ ਲਈ ਉਨ੍ਹਾਂ ਦੇ ਪੰਛੀਆਂ ਦੀ ਆਨਲਾਈਨ ਨਿਲਾਮੀ ਵਿਚ ਬਹੁਤ ਜ਼ਿਆਦਾ ਮੰਗ ਰਹੀ । ਪਰ ਕਿਸੇ ਨੇ ਇਹ ਨਹੀਂ ਸੋਚਿਆ ਕਿ ਸ਼ੋਅ ਦੀ ਸਟਾਰ, ਉਨ੍ਹਾਂ ਦੀ ਦੋ ਸਾਲਾਂ ਦੀ ਮਾਦਾ ਕਬੂਤਰ ਦੁਨੀਆ ਦਾ ਸਭ ਤੋਂ ਮਹਿੰਗਾ ਕਬੂਤਰ ਹੋਣ ਦਾ ਰਿਕਾਰਡ ਤੋੜ ਦੇਵੇਗੀ।

World’s Most Expensive Racing Pigeon

ਇਹ ਨਿਲਾਮੀ ਡੇਢ ਘੰਟਾ ਚੱਲੀ । ਕਿਮ ਤੇ 226 ਲੋਕਾਂ ਨੇ ਬੋਲੀ ਲਗਾਈ ਸਭ ਤੋਂ ਵੱਧ ਬੋਲੀ 1.19 ਕਰੋੜ ਰੁਪਏ ਦੀ ਰਹੀ । ਇਸ ਦੇ ਨਾਲ ਹੀ ਕਿਮ ਦੁਨੀਆ ਦਾ ਸਭ ਤੋਂ ਮਹਿੰਗਾ ਕਬੂਤਰ ਬਣ ਗਿਆ ਹੈ, ਜਿਸ ਨੇ 'ਅਰਮਾਂਡੋ' ਨਾਮ ਦੇ ਇਕ ਹੋਰ ਬੈਲਜੀਅਨ ਕਬੂਤਰ ਦਾ ਰਿਕਾਰਡ ਤੋੜਿਆ। ਸਾਲ 2019 ਵਿੱਚ ਇੱਕ ਚੀਨੀ ਕੁਲੈਕਟਰ ਨੇ ਅਰਮਾਂਡੋ ਲਈ 12,52,000 ਯੂਰੋ ਅਰਥਾਤ ਲਗਭਗ 1.10 ਕਰੋੜ ਵਿੱਚ ਖਰੀਦਿਆ ਸੀ।

Related Post