ਪਹਿਲਵਾਨ ਸੰਗੀਤਾ ਫੋਗਾਟ ਦੀ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ

By  Shaminder November 24th 2020 05:47 PM

ਪਹਿਲਵਾਨ ਸੰਗੀਤਾ ਫੋਗਾਟ ਦਾ ਵਿਆਹ ਹੋਣ ਜਾ ਰਿਹਾ ਹੈ ।ਸੰਗੀਤਾ ਨੇ ਆਪਣੀ ਹਲਦੀ ਸੈਰੇਮਨੀ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।ਜਿਨ੍ਹਾਂ ਵਿੱਚ ਉਹ ਫੁੱਲਾਂ ਦੇ ਨਾਲ ਬਣੇ ਗਹਿਣੇ ਪਹਿਨੇ ਹੋਈ ਦਿਖਾਈ ਦੇ ਰਹੀ ਹੈ ।

sangeeta

ਸੰਗੀਤਾ ਅਤੇ ਗੀਤਾ ਫੋਗਾਟ ਇਸ ਮੌਕੇ ਪੀਲੇ ਕੱਪੜਿਆਂ ‘ਚ ਨਜ਼ਰ ਆਈਆਂ। ਕੋਰੋਨਾ ਮਹਾਮਾਰੀ ਕਰਕੇ ਸਿਰਫ਼ ਘਰ ਦੇ ਮੈਂਬਰ ਅਤੇ ਨਜ਼ਦੀਕੀ ਰਿਸ਼ਤੇਦਾਰ ਹੀ ਵਿਆਹ ‘ਚ ਸ਼ਾਮਿਲ ਹੋਏ ਸਨ । ਤਸਵੀਰਾਂ ‘ਚ ਉੁਹ ਭੈਣ ਗੀਤਾ ਅਤੇ ਬਬੀਤਾ ਦੇ ਨਾਲ ਨਜ਼ਰ ਆਈ । ਬਬੀਤਾ ਫੋਗਾਟ ਨੇ ਵੀ ਹਲਦੀ ਦੀਆਂ ਰਸਮਾਂ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।

ਹੋਰ ਪੜ੍ਹੋ : ਪਹਿਲਵਾਨ ਗੀਤਾ ਫੋਗਾਟ ਨੇ ਦਿੱਤਾ ਪੁੱਤਰ ਨੂੰ ਜਨਮ, ਮਨੋਰੰਜਨ ਜਗਤ ਦੇ ਸਿਤਾਰਿਆਂ ਨੇ ਦਿੱਤੀ ਵਧਾਈ

sangeeta

ਦੋ ਤਸਵੀਰਾਂ ਸਾਂਝੀਆਂ ਕਰਦਿਆਂ ਉਨ੍ਹਾਂ ਨੇ ਲਿਖਿਆ ਕਿ ਹਲਦੀ ਦੀ ਰਸਮ ਦਾ ਅਨੰਦ ਲਿਆ । ਗੀਤਾ ਫੋਗਾਟ ਨੇ ਪੀਲੇ ਰੰਗ ਦੇ ਸੂਟ ਦੇ ਨਾਲ ਗੁਲਾਬੀ ਦੁੱਪਟਾ ਲਿਆ ਹੋਇਆ ਸੀ ।

sangeeta

ਜਦੋਂਕਿ ਸੰਗੀਤਾ ਨੇ ਪੂਰਾ ਪੀਲੇ ਰੰਗ ਦਾ ਸੂਟ ਪਾਇਆ ਹੋਇਆ ਸੀ ਅਤੇ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ । ਸੰਗੀਤਾ ਫੋਗਾਟ ਨੇ ਇੱਕ ਤਸਵੀਰ ਆਪਣੇ ਭਾਣਜੇ ਦੇ ਨਾਲ ਵੀ ਸ਼ੇਅਰ ਕੀਤੀ ਹੈ ।

 

View this post on Instagram

 

A post shared by Sangeetaphogat (@sangeetaphogat57)

Related Post