ਗੁਰਵਿੰਦਰ ਬਰਾੜ ਦਾ ਗੀਤ ਯਾਦਾਂ ਹਰ ਕਿਸੇ ਨੂੰ ਕਰਦਾ ਹੈ ਭਾਵੁਕ,ਵੇਖੋ ਵੀਡੀਓ 

By  Shaminder March 27th 2019 12:58 PM

ਗੁਰਵਿੰਦਰ ਬਰਾੜ ਦਾ ਨਵਾਂ ਗੀਤ "ਯਾਦਾਂ" ਰਿਲੀਜ਼ ਹੋ ਚੁੱਕਿਆ ਹੈ । ਇਹ ਇੱਕ ਬੇਹੱਦ ਭਾਵੁਕ ਗੀਤ ਹੈ।ਗੁਰਵਿੰਦਰ ਬਰਾੜ ਆਪਣੇ ਦਿਲ 'ਚ ਆਪਣੀ ਪਤਨੀ ਅਤੇ ਪਤਾ ਨਹੀਂ ਹੋਰ ਕਿੰਨੀਆਂ ਕੁ ਯਾਦਾਂ ਨੂੰ ਸੰਜੋਈ ਬੈਠੇ ਨੇ ਅਤੇ ਇਨ੍ਹਾਂ ਯਾਦਾਂ ਦਾ ਇੱਕ ਗੁਲਦਸਤਾ ਲੈ ਕੇ ਸਰੋਤਿਆਂ ਦੇ ਰੁਬਰੂ ਹੋਏ ਨੇ  । ਉਨ੍ਹਾਂ ਦੇ ਇਸ ਨਵੇਂ ਗੀਤ ਯਾਦਾਂ ਦਾ ਪ੍ਰੀਮੀਅਰ ਪੀਟੀਸੀ ਪੰਜਾਬੀ 'ਤੇ ਕੀਤਾ ਗਿਆ ਹੈ।ਗੁਰਵਿੰਦਰ ਬਰਾੜ ਦੀਆਂ ਯਾਦਾਂ ਦੇ ਇਸ ਗੁਲਦਸਤੇ ਨੂੰ ਤੁਸੀਂ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ 'ਤੇ ਇਸ ਦਾ ਐਕਸਕਲਿਊਸਿਵ ਵੀਡੀਓ ਵੇਖ ਸਕਦੇ ਹੋ ।

ਹੋਰ ਵੇਖੋ:ਅਮਰਿੰਦਰ ਗਿੱਲ ਲਾਈਮ ਲਾਈਟ ਤੋਂ ਰਹਿੰਦੇ ਨੇ ਦੂਰ, ਫ਼ਿਲਮਾਂ ‘ਚ ਅਦਾਕਾਰੀ ਕਰਕੇ ਵੀ ਜਿੱਤੇ ਕਈ ਅਵਾਰਡ

gurvinder brar gurvinder brar

ਗੁਰਵਿੰਦਰ ਬਰਾੜ ਦਾ ਇਹ ਗੀਤ ਸੈਡ ਸੌਂਗ ਹੈ ਅਤੇ ਇਸ 'ਚ ਕਿਸੇ ਦੀ ਯਾਦ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਹ ਗੀਤ ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਤੋਂ ਪ੍ਰੇਰਿਤ ਹੋ ਕੇ ਬਣਾਇਆ ਲੱਗਦਾ ਹੈ । ਦੱਸ ਦਈਏ ਕਿ ਗੁਰਵਿੰਦਰ ਬਰਾੜ ਦੀ ਪਤਨੀ ਦਾ ਦਿਹਾਂਤ ਹੋ ਚੁੱਕਿਆ ਹੈ ਅਤੇ ਪਿੱਛੇ ਜਿਹੇ ਉਨ੍ਹਾਂ ਦਾ ਇੱਕ ਗੀਤ ਖੁਦਕੁਸ਼ੀ ਵੀ ਰਿਲੀਜ਼ ਹੋਇਆ ਸੀ ਜੋ ਇੱਕ ਸੈਡ ਸੌਂਗ ਹੀ ਸੀ ।

ਹੋਰ ਵੇਖੋ:ਇਸ ਗਾਣੇ ਦੇ ਹਿੱਟ ਹੋਣ ਤੋਂ ਬਾਅਦ ਗਾਇਕ ਗੁਰਵਿੰਦਰ ਬਰਾੜ ਦੀ ਚੜੀ ਸੀ ਗੁੱਡੀ, ਜਾਣੋਂ ਪੂਰੀ ਕਹਾਣੀ

https://www.youtube.com/watch?v=5BN3R6_HwRE

ਇਸ ਗੀਤ ਦੇ ਬੋਲ ਖੁਦ ਗੁਰਵਿੰਦਰ ਬਰਾੜ ਨੇ ਹੀ ਲਿਖੇ ਨੇ ਜਦਕਿ ਆਪਣੀ ਸੁਰੀਲੀ ਅਵਾਜ਼ 'ਚ ਉਨ੍ਹਾਂ ਨੇ ਖੁਦ ਹੀ ਸ਼ਿੰਗਾਰਿਆ ਹੈ । ਗੀਤ ਨੂੰ ਮਿਊਜ਼ਿਕ ਦਿੱਤਾ ਹੈ ਜੱਸੀ ਬ੍ਰਦਰਸ ਨੇ ।  ਮੁਕਤਸਰ ਦੇ ਪਿੰਡ ਮਹਾਂਬੱਧਰ ਵਿੱਚ ਜਨਮ ਲੈਣ ਵਾਲੇ ਗੁਰਵਿੰਦਰ ਬਰਾੜ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਬੀ. ਐਸ.ਸੀ ਦੀ ਪੜਾਈ ਕੀਤੀ ਹੋਏ ਹੈ ।ਇੱਥੋਂ ਤੱਕ ਕਿ ਉਸ ਨੇ ਪੜਾਈ ਖਤਮ ਕਰਦੇ ਸਾਰ ਹੀ ਸਰਕਾਰੀ ਨੌਕਰੀ ਵੀ ਹਾਸਲ ਕਰ ਲਈ ਸੀ । ਪਰ ਇਸ ਸਭ ਦੇ ਬਾਵਜੂਦ ਲਿਖਣ ਅਤੇ ਗਾਉਣ ਦਾ ਸ਼ੌਕ ਉਸ ਨੂੰ ਮੱਲੋ ਮੱਲੀ ਗਾਇਕੀ ਦੇ ਖੇਤਰ ਵਿੱਚ ਖਿਚ ਲਿਆਇਆ ।ਅੱਜ ਗੁਰਵਿੰਦਰ ਬਰਾੜ ਇੱਕ ਤੋਂ ਬਾਅਦ ਹਿੱਟ ਗੀਤ ਦੇ ਕੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਰਹੇ ਨੇ ।

Related Post