ਹਰਭਜਨ ਮਾਨ ਨੂੰ ਬਚਪਨ ‘ਚ ਸਕੂਲ ਮਾਸਟਰ ਤੋਂ ਇਸ ਗੱਲ ਕਰਕੇ ਪਈ ਸੀ ਚਪੇੜ, ਗਾਇਕ ਨੇ ਵੀਡੀਓ ਸਾਂਝਾ ਕਰਕੇ ਦੱਸਿਆ ਕਿੱਸਾ

By  Shaminder April 21st 2020 04:25 PM

ਹਰਭਜਨ ਮਾਨ ਨੇ ਆਪਣੇ ਜੱਦੀ ਪਿੰਡ ਖੇਮੂਆਣੇ ਦੀਆਂ ਕੁਝ ਯਾਦਾਂ ਦਾ ਇੱਕ ਵੀਡੀਓ ਯੂਟਿਊਬ ਚੈਨਲ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੇ ਸਕੂਲ ‘ਚ ਪਹੁੰਚੇ ਹਨ । ਜਿੱਥੇ ਉਨ੍ਹਾਂ ਨੇ ਆਪਣੇ ਸਕੂਲ ਸਮੇਂ ਦੌਰਾਨ ਕਈ ਯਾਦਾਂ ਤਾਜ਼ਾ ਕੀਤੀਆਂ । ਉਹ ਇਸ ਵੀਡੀਓ ‘ਚ ਉਨ੍ਹਾਂ ਨੇ ਆਪਣੇ ਕਲਾਸ ਰੂਮ ਦੇ ਨਾਲ ਜੁੜਿਆ ਇੱਕ ਕਿੱਸਾ ਸਾਂਝਾ ਕੀਤਾ ਹੈ । ਉਨ੍ਹਾਂ ਨੇ ਆਪਣੇ ਟੀਚਰ ਬਾਰੇ ਦੱਸਿਆ ਕਿ "ਇੱਕ ਦਿਨ ਉਨ੍ਹਾਂ ਦੇ ਮਾਸਟਰ ਸੇਠੀ ਜੋ ਕਿ ਉਨ੍ਹਾਂ ਨੂੰ ਪੜ੍ਹਾਉਂਦੇ ਸਨ । ਇੱਕ ਦਿਨ ਬੱਚਿਆਂ ਦੇ ਨਾਲ ਇੰਟਰੋਡਕਸ਼ਨ ਕਰ ਰਹੇ ਸਨ ।

ਮਾਸਟਰ ਜੀ ਇੱਕ ਸਵਾਲ ਪੁੱਛਣ ਲੱਗੇ ਤਾਂ ਮੈਂ ਪਹਿਲਾਂ ਹੀ ਆਪਣਾ ਹੱਥ ਖੜਾ ਕਰ ਦਿੱਤਾ ।ਪਰ ਸਵਾਲ ਕੀ ਸੀ ਉਹ ਮੈਂ ਸੁਣਿਆ ਹੀ ਨਹੀਂ ਸੀ । ਜਵਾਬ ਵੀ ਮੈਂਨੂੰ ਪਤਾ ਨਹੀਂ ਸੀ, ਜਿਸ ਤੋਂ ਬਾਅਦ ਮਾਸਟਰ ਜੀ ਨੇ ਉਨ੍ਹਾਂ ਦੇ ਮੂੰਹ ‘ਤੇ ਥੱਪੜ ਰਸੀਦ ਕਰ ਦਿੱਤਾ ਸੀ" ।

https://www.instagram.com/p/B-v4-4bBOv1/

ਹਰਭਜਨ ਮਾਨ ਨੇ ਦੱਸਿਆ ਕਿ ਜ਼ਿੰਦਗੀ ‘ਚ ਇਹ ਵੀ ਉਨ੍ਹਾਂ ਲਈ ਸਬਕ ਸੀ ਕਿ ਕੁਝ ਬੋਲਣ ਤੋਂ ਪਹਿਲਾਂ ਧਿਆਨ ਨਾਲ ਕਿਸੇ ਗੱਲ ਨੂੰ ਸੁਣਨਾ ਚਾਹੀਦਾ ਹੈ" । ਸਕੂਲ ਤੋਂ ਬਾਅਦ ਹਰਭਜਨ ਮਾਨ ਆਪਣੇ ਪਿੰਡ ਦੀ ਕੁਟੀਆ ਵੀ ਵੇਖਣ ਗਏ । ਜਿੱਥੇ ਸੰਤਾਂ ਦੀ ਮੰਡਲੀ ਠਹਿਰਦੀ ਹੁੰਦੀ ਸੀ ।

https://www.instagram.com/p/B-RfibYBrKM/

ਹਰਭਜਨ ਮਾਨ ਇਸ ਤੋਂ ਪਹਿਲਾਂ ਵੀ ਕਈ ਵਾਰ ਆਪਣੇ ਪਿੰਡ ਦੀਆਂ ਯਾਦਾਂ ਸਾਂਝੀਆਂ ਕਰ ਚੁੱਕੇ ਹਨ । ਉਹ ਅਕਸਰ ਆਪਣੇ ਫੈਨਸ ਲਈ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਨੇ ।

Related Post