ਵਿਦੇਸ਼ ‘ਚ ਵੱਸੇ ਪੰਜਾਬੀਆਂ ਦੇ ਦਰਦ ਨੂੰ ਬਿਆਨ ਕਰ ਰਿਹਾ ਹੈ ਕਮਲਹੀਰ ਦਾ ਨਵਾਂ ਗੀਤ ‘ਯਾਦਾਂ ਪਿੰਡ ਦੀਆਂ’,ਗੀਤ ਸੁਣ ਕੇ ਤੁਹਾਡੀਆਂ ਅੱਖਾਂ ‘ਚ ਵੀ ਆ ਜਾਣਗੇ ਹੰਝੂ

By  Shaminder August 30th 2019 02:53 PM

ਕਮਲਹੀਰ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਲੈ ਕੇ ਆ ਰਹੇ ਨੇ । ਇੱਕ ਵਾਰ ਉਹ ਮੁੜ ਤੋਂ ਸਰੋਤਿਆਂ ‘ਚ ਹਾਜ਼ਰ ਹੋਏ ਨੇ ਆਪਣੇ ਨਵੇਂ ਗੀਤ ‘ਯਾਦਾਂ ਪਿੰਡ ਦੀਆਂ’ ਦੇ ਨਾਲ । ਇਸ ਗੀਤ ਨੂੰ ਆਪਣੀ ਕਲਮ ਦੇ ਨਾਲ ਸ਼ਿੰਗਾਰਿਆ ਹੈ ਦਵਿੰਦਰ ਖੰਨੇ ਵਾਲਾ ਨੇ ਅਤੇ ਸੰਗੀਤ ਦਿੱਤਾ ਹੈ ਸੰਗਤਾਰ ਨੇ । ਇਸ ਗੀਤ ‘ਚ ਕਮਲਹੀਰ ਨੇ ਉਨ੍ਹਾਂ ਪੰਜਾਬੀਆਂ ਦੇ ਦਰਦ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਕਿ ਆਪਣੀ ਰੋਜ਼ੀ ਰੋਟੀ ਅਤੇ ਵਧੀਆ ਜ਼ਿੰਦਗੀ ਦਾ ਸੁਫ਼ਨਾ ਲੈ ਕੇ ਵਿਦੇਸ਼ ‘ਚ ਵੱਸ ਗਏ ਨੇ ਪਰ ਕਿਤੇ ਨਾ ਕਿਤੇ ਇਨ੍ਹਾਂ ਪੰਜਾਬੀਆਂ ਦੇ ਦਿਲਾਂ ‘ਚ ਆਪਣੇ ਵਤਨ ਅਤੇ ਪਿੰਡ ਮੁੜਨ ਦੀ ਕਸਕ ਦਿਖਾਈ ਦਿੰਦੀ ਹੈ ।

ਹੋਰ ਵੇਖੋ :ਕਮਲਹੀਰ ਦਾ ਇਹ ਰੂਪ ਤੁਸੀਂ ਪਹਿਲਾਂ ਕਦੇ ਨਹੀਂ ਵੇਖਿਆ ਹੋਣਾ,ਵੇਖੋ ਕਮਲਹੀਰ ਦਾ ਨਵਾਂ ਅੰਦਾਜ਼,ਤੁਸੀਂ ਵੀ ਰਹਿ ਜਾਓਗੇ ਦੰਗ

ਜਿਸ ਨੂੰ ਚਾਹੁੰਦੇ ਹੋਏ ਵੀ ਉਹ ਪੂਰਾ ਨਹੀਂ ਕਰ ਸਕਦੇ । ਕਿਉਂਕਿ ਰੁਜ਼ਗਾਰ ਅਤੇ ਵਧੀਆ ਜ਼ਿੰਦਗੀ ਦੀ ਚਾਹਤ ਹੀ ਪੰਜਾਬੀਆਂ ਨੂੰ ਵਿਦੇਸ਼ ਲੈ ਕੇ ਜਾਂਦੀ ਹੈ ਅਤੇ ਫਿਰ ਇਨਾਂ ਦੇ ਪੱਲੇ ਪਿੰਡ ਦੀਆਂ ਯਾਦਾਂ ਹੀ ਰਹਿ ਜਾਂਦੀਆਂ ਨੇ ਜਿਸ ਨੂੰ ਯਾਦ ਕਰਕੇ ਦਿਲ ਨੂੰ ਦਿਲਾਸਾ ਦੇ ਲਿਆ ਜਾਂਦਾ ਹੈ ।

kamalheer kamalheer

ਕਮਲਹੀਰ ਦਾ ਗਾਇਆ ਅਤੇ ਦਵਿੰਦਰ ਖੰਨੇ ਵਾਲਾ ਦਾ ਲਿਖਿਆ ਇਹ ਗੀਤ ਹਰ ਪ੍ਰਵਾਸੀ ਪੰਜਾਬੀ ਦੇ ਅੱਖਾਂ ‘ਚ ਹੰਝੂ ਲੈ ਆਉਂਦਾ ਹੈ ।

Related Post