'ਯਾਰ ਅਣਮੁੱਲੇ ਰਿਟਰਨਸ' ਦਾ ਮਸਤੀ ਨਾਲ ਭਰਿਆ ਟੀਜ਼ਰ ਹੋਇਆ ਰਿਲੀਜ਼

By  Shaminder February 3rd 2020 05:48 PM

ਯਾਰ ਅਣਮੁੱਲੇ ਰਿਟਰਨਸ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ । ਟੀਜ਼ਰ 'ਚ ਯਾਰਾਂ ਦੀ ਦੋਸਤੀ ਅਤੇ ਉਨ੍ਹਾਂ ਵਿਚਾਲੇ ਪਿਆਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।ਇਹ ਫ਼ਿਲਮ 13 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ ।'ਰੱਬ ਦਾ ਰੇਡੀਓ' ਅਤੇ 'ਆਟੇ ਦੀ ਚਿੜੀ' ਜਿਹੀਆਂ ਫ਼ਿਲਮਾਂ ਦਾ ਨਿਰਦੇਸ਼ਨ ਕਰਨ ਵਾਲੇ ਹੈਰੀ ਭੱਟੀ ਨੇ ਇਸ ਫ਼ਿਲਮ ਦਾ ਨਿਰਦੇਸ਼ਨ ਕੀਤਾ ਹੈ।

ਹੋਰ ਵੇਖੋ:Search ਯਾਰ ਅਣਮੁੱਲੇ ‘ਯਾਰ ਅਣਮੁੱਲੇ ਰਿਟਰਨਜ਼’ ਇਸ ਦਿਨ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ, ਸਾਹਮਣੇ ਆਇਆ ਫ਼ਿਲਮ ਦਾ ਨਵਾਂ ਪੋਸਟਰ

ਯਾਰ ਅਣਮੁੱਲੇ ਫ਼ਿਲਮ ਵਿਚ ਪ੍ਰਭ ਗਿੱਲ, ਯੁਵਰਾਜ ਹੰਸ, ਹਰੀਸ਼ ਵਰਮਾ, ਨਵਪ੍ਰੀਤ ਬੰਗਾ, ਨਿਕੀਤ ਢਿੱਲੋਂ ਅਤੇ ਜਸਲੀਨ ਸਲੈਚ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਯਾਰ ਅਣਮੁੱਲੇ  ਦੋਸਤੀ ਅਤੇ ਰੋਮਾਂਸ ਦੀ ਇੱਕ ਕਹਾਣੀ ਹੈ ਜਿਸ ਵਿਚ ਕਾਮੇਡੀ ਅਤੇ ਸੰਗੀਤ ਦਾ ਬਹੁਤ ਹੀ ਵਧੀਆ ਸੁਮੇਲ ਦੇਖਣ ਨੂੰ ਮਿਲੇਗਾ।

https://www.instagram.com/p/B70jLcJDyXm/

ਇੰਦਰਜੀਤ ਗਿੱਲ ਫ਼ਿਲਮ ਦੇ ਕਰੀਏਟਿਵ ਪ੍ਰੋਡਿਊਸਰ ਹਨ। ਫ਼ਿਲਮ ਦੀ ਕਹਾਣੀ ਗੁਰਜਿੰਦ ਮਾਨ ਨੇ ਲਿਖੀ ਹੈ। ਫ਼ਿਲਮ ਦਾ ਸੰਗੀਤ ਸਪੀਡ ਰਿਕਾਰਡਸ 'ਲੇਬਲ' ਦੇ ਤਹਿਤ ਜਾਰੀ ਕੀਤਾ ਜਾਵੇਗਾ।

 

Related Post