ਗਾਇਕ ਹਰਸਿਮਰਨ ਦਾ ਨਵਾਂ ਗੀਤ ਯਾਰ ਬੱਸ ਯਾਰ ਹੋਇਆ ਰਿਲੀਜ਼

By  PTC Buzz February 12th 2018 06:10 AM -- Updated: February 12th 2018 06:12 AM

ਸਕੂਟਰ ਵਾਲਾ ਬਾਈ ਤਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ | ਸਕੂਟਰ ਤੋਂ ਸ਼ਿੱਦਤ ਦੀ ਚੜਾਈ ਕਰਨ ਵਾਲੇ ਸਮਾਰਟ ਗਾਇਕ ਹਰਸਿਮਰਨ ਨੇ ਇਕ ਤੋਂ ਬਾਅਦ ਇਕ ਬਹੁਤ ਸਾਰੇ ਹਿੱਟ ਤੇ ਸੁਪਰ ਹਿੱਟ ਟਰੈਕ ਸਾਡੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਤੇ ਹੁਣ ਹਰਸਿਮਰਨ ਲੈ ਕੇ ਆ ਰਹੇ ਨੇ ਇਕ ਹੋਰ ਕਮਾਲ ਦਾ ਗੀਤ ਜੋ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਵੇਗਾ, ਗੀਤ ਦਾ ਨਾਮ ਹੈ "ਯਾਰ ਬੱਸ ਯਾਰ", ਜਿਵੇਂ ਕਿ ਗੀਤ ਦੇ ਨਾਮ ਤੋਂ ਹੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਹਰਸਿਮਰਨ ਨੇ ਇਹ ਗੀਤ ਯਾਰਾਂ ਦੇ ਲਈ ਹੀ ਬਣਾਇਆ ਹੈ |

ਇਸਦਾ ਮਿਊਜ਼ਿਕ ਦਿੱਤਾ ਦੇਸੀ ਕਰਿਊ ਨੇ ਤੇ ਬੋਲ ਲਿਖੇ ਨੇ ਕਾਬਲ ਸਰੂਪਵਾਲੀ ਨੇ | ਹਰਸਿਮਰਨ Harsimran ਦਾ ਇਹ ਗੀਤ ਅੱਜ ਰਿਲੀਜ਼ ਹੋ ਚੁਕਿਆ ਹੈ ਅਤੇ ਕੁਝ ਹੀ ਸਮੇਂ ਵਿਚ ਇਸ ਗੀਤ ਨੂੰ ਹਜ਼ਾਰਾਂ ਲੋਕ ਨੇ ਵੇਖ ਵੀ ਲਿਆ ਹੈ | ਚਲੋ ਫਿਰ ਲੈਂਦੇ ਹਾਂ ਆਨੰਦ ਇਸ ਗੀਤ ਦਾ |

Harsimran Punjabi Singer

Written By: Gopal Jha

Related Post