ਸੁਰਜੀਤ ਬਿੰਦਰਖੀਆ ਦੇ ਗਾਣੇ ਯਾਰ ਬੋਲਦਾ ਦਾ ਦੇਖੋ ਨਵਾਂ ਰੂਪ, ਗੀਤਾਜ਼ ਬਿੰਦਰਖੀਏ ਨੇ ਦਿੱਤੀ ਪਿਤਾ ਨੂੰ ਸ਼ਰਧਾਂਜਲੀ, ਦੇਖੋ ਵੀਡਿਓ

By  Rupinder Kaler February 2nd 2019 04:21 PM

ਸੁਰਜੀਤ ਬਿੰਦਰਖੀਏ ਦਾ ਸੁਪਰ ਹਿੱਟ ਗਾਣਾ ਯਾਰ ਬੋਲਦਾ ਨਵੇਂ ਰੂਪ ਵਿੱਚ ਇੱਕ ਵਾਰ ਫਿਰ ਰਿਲੀਜ਼  ਹੋਣ ਲੱਗਾ ਹੈ । ਨਵੇਂ ਰੂਪ ਵਿੱਚ ਰਿਲੀਜ਼ ਹੋਣ ਵਾਲੇ ਇਸ ਗਾਣੇ ਨੂੰ ਬਿੰਦਰਖੀਏ ਦੇ ਬੇਟੇ ਗੀਤਾਜ਼ ਬਿੰਦਰਖੀਏ ਨੇ ਗਾਇਆ ਹੈ । ਇਸ ਗਾਣੇ ਦਾ ਹਾਲੇ ਟੀਜ਼ਰ ਰਿਲੀਜ਼ ਕੀਤਾ ਗਿਆ ਹੈ ਜਦੋਂ ਕਿ ਪੂਰਾ ਗਾਣਾ 10 ਫਰਵਰੀ ਨੂੰ ਰਿਲੀਜ਼ ਕੀਤਾ ਜਾਵੇਗਾ ।

https://www.youtube.com/watch?v=tGiJSnwBwDQ

ਗੀਤਾਜ਼ ਬਿੰਦਰਖੀਏ ਨੇ ਇਸ ਗਾਣੇ ਦੇ ਟੀਜਰ ਵੀ ਵੀਡਿਓ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ ।  ਇਸ ਵੀਡਿਓ ਨੂੰ ਉਹਨਾਂ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ ਉਹਨਾਂ ਨੇ ਲਿਖਿਆ ਹੈ “LOVE YOU MOM DAD DATE NOTE KARLO 10 FEB LOVE YOU DARLING AGG BAHAUT EH BHANGRE PEIN GE.”

https://www.youtube.com/watch?v=J2xXDCxM2mk

ਇਸ ਤੋਂ ਪਹਿਲਾਂ ਸੁਰਜੀਤ ਬਿੰਦਰਖੀਏ ਦਾ ਇਹ ਗਾਣਾ 2001  ਵਿੱਚ ਰਿਲੀਜ਼ ਹੋਇਆ ਸੀ । ਇਹ ਗਾਣਾ ਭੰਗੜਾ ਪਾਉਣ ਵਾਲਿਆਂ ਦੀ ਪਹਿਲੀ ਪਸੰਦ ਸੀ । ਇਸ ਗਾਣੇ ਨੂੰ ਅੱਜ ਵੀ ਸੁਣਿਆ ਜਾਂਦਾ ਹੈ । ਸੁਰਜੀਤ ਬਿੰਦਰਰਖੀਆ ਪੰਜਾਬ ਦਾ ਸਭ ਤੋਂ ਮਸ਼ਹੂਰ ਗਾਇਕ ਸੀ । ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਲਗਭਗ 250  ਤੋਂ ਵੱਧ ਗਾਣੇ ਦਿੱਤੇ ਸਨ ।ਇੱਕ ਗਾਇਕ ਪਿਤਾ ਨੂੰ ਉਸ ਦੇ ਬੇਟੇ ਵੱਲੋਂ ਦਿੱਤੀ ਜਾ ਰਹੀ ਹੈ ਸ਼ਰਧਾਂਜਲੀ ਕਾਬਿਲੇ ਤਾਰੀਫ ਹੈ।

Related Post