ਰਵਿੰਦਰ ਗਰੇਵਾਲ 'ਯਾਰੀਆਂ ਦੀ ਸੁਪੋਟ' ਦੇ ਨਾਲ ਪਾ ਰਹੇ ਧੱਕ,ਵੇਖੋ ਵੀਡੀਓ

By  Shaminder December 17th 2019 05:46 PM

ਰਵਿੰਦਰ ਗਰੇਵਾਲ ਮੁੜ ਤੋਂ ਆਪਣੇ ਨਵੇਂ ਗੀਤ 'ਯਾਰੀਆਂ ਦੀ ਸੁਪੋਟ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ 'ਚ ਯਾਰੀਆਂ ਦੀ ਗੱਲ ਕੀਤੀ ਗਈ ਹੈ , ਜਿਸ 'ਚ ਦੋਸਤਾਂ ਦੀ ਦੋਸਤੀ ਦੀ ਅਹਿਮੀਅਤ ਨੁੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਦੋਂ ਯਾਰਾਂ ਦਾ ਸਹਿਯੋਗ ਮਿਲ ਜਾਂਦਾ ਹੈ ਤਾਂ ਇਨਸਾਨ ਕਿਸੇ ਦੀ ਵੀ ਪਰਵਾਹ ਨਹੀਂ ਮੰਨਦਾ ।ਇਸ ਗੀਤ ਦੇ ਬੋਲ ਪਿਰਤੀ ਸੀਲੋਨ ਨੇ ਲਿਖੇ ਨੇ ਅਤੇ ਮਿਊਜ਼ਿਕ ਦਿੱਤਾ ਹੈ ਡੀ.ਜੇ ਡਸਟਰ ਨੇ ।

ਹੋਰ ਵੇਖੋ:ਰਵਿੰਦਰ ਗਰੇਵਾਲ ਨੇ ਦੱਸੀ ਆਪਣੀ ਆਪਬੀਤੀ,ਗਾਇਕੀ ਦੇ ਖੇਤਰ ‘ਚ ਕਿੰਝ ਮੁਸ਼ਕਿਲਾਂ ਦਾ ਕਰਨਾ ਪਿਆ ਸਾਹਮਣਾ

ਵੀਡੀਓ ਯੁੱਗ ਸੰਧੂ ਅਤੇ ਮੰਨਾ ਬਨਵੈਤ ਨੇ ਤਿਆਰ ਕੀਤਾ ਹੈ ।ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਰਵਿੰਦਰ ਗਰੇਵਾਲ ਨੇ ਕਈ ਹਿੱਟ ਗੀਤ ਗਾਏ ਹਨ ਅਤੇ ਉਹ ਲੰਮੇ ਸਮੇਂ ਤੋਂ ਪੰਜਾਬੀ ਇੰਡਸਟਰੀ 'ਚ ਸਰਗਰਮ ਹਨ ।

https://www.instagram.com/p/B50JsM9Ai2s/

ਇਸ ਦੇ ਨਾਲ ਹੀ ਉਹ ਫ਼ਿਲਮ ਇੰਡਸਟਰੀ 'ਚ ਵੀ ਸਰਗਰਮ ਹਨ ਅਤੇ ਲਗਾਤਾਰ ਪੰਜਾਬੀ ਫ਼ਿਲਮਾਂ 'ਚ ਕੰਮ ਕਰ ਰਹੇ ਹਨ । ਹਾਲ ਹੀ 'ਚ ਜੌਰਡਨ ਸੰਧੂ ਨਾਲ ਉਨ੍ਹਾਂ ਦੀ ਫ਼ਿਲਮ ਆਈ ਹੈ 'ਗਿੱਦੜਸਿੰਗੀ' ਜਿਸ ਨੁੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ।

 

Related Post