ਯਾਰਾਂ ‘ਤੇ ਭੀੜ ਬਣਨ ‘ਤੇ ਕਿਸ ਤਰ੍ਹਾਂ ਨਾਲ ਖੜਦੇ ਹਨ ਯਾਰ ਦੱਸ ਰਿਹਾ ਜਗਦੀਪ ਦਾ ਨਵਾਂ ਗੀਤ ‘ਯਾਰਾਂ ਦਾ ਸਟੈਂਡ’

By  Shaminder September 4th 2019 10:46 AM

ਜਗਦੀਪ ਬਹੀਆ ਦੇ ਨਵੇਂ ਗੀਤ ‘ਯਾਰਾਂ ਦਾ ਸਟੈਂਡ’ ਦਾ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ‘ਤੇ ਐਕਸਕਲੁਸਿਵ ਪ੍ਰੀਮੀਅਰ ਹੋ ਚੁੱਕਿਆ ਹੈ । ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ ‘ਤੇ ਵੇਖ ਸਕਦੇ ਹੋ । ਇਸ ਗੀਤ ਦੇ ਬੋਲ ਸੁਮਿਤ ਸ਼ੌਰੀ ਨੇ ਲਿਖੇ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਟਰੈਂਡਸੈਟਰ ਨੇ । ਇਸ ਗੀਤ ਦਾ ਵੀਡੀਓ ਤੁਸੀਂ ਅੱਜ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ‘ਤੇ ਵੇਖ ਸਕਦੇ ਹੋ ।

ਹੋਰ ਵੇਖੋ:ਨਿੱਕਾ ਜ਼ੈਲਦਾਰ 3 ਦੀ ਸ਼ੁਰੂ ਹੋਈ ਐਡੀਟਿੰਗ, ਜਗਦੀਪ ਸਿੱਧੂ ਨੇ ਸਾਂਝੀ ਕੀਤੀ ਤਸਵੀਰ

ਪੀਟੀਸੀ ਪੰਜਾਬੀ ਵੱਲੋਂ ਆਏ ਦਿਨ ਨਵੇਂ ਨਵੇਂ ਗੀਤ ਰਿਲੀਜ਼ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਜਗਦੀਪ ਬਹੀਆ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਵੀ ਉਹ ਕਈ ਹਿੱਟ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਹਨ ।

jagdeep bahia के लिए इमेज परिणाम

ਇਸ ਨਵੇਂ ਗੀਤ ‘ਚ ਜਗਦੀਪ ਨੇ ਯਾਰਾਂ ਅਤੇ ਉਨ੍ਹਾਂ ਦੀ ਦੋਸਤੀ ਦੀ ਗੱਲ ਕੀਤੀ ਹੈ ਜੋ ਇੱਕ ਦੂਜੇ ਲਈ ਆਪਣਾ ਸਭ ਕੁਝ ਵਾਰਨ ਲਈ ਤਿਆਰ ਰਹਿੰਦੇ ਹਨ । ਇਸ ਗੀਤ ‘ਚ ਬਹੁਤ ਹੀ ਖ਼ੂਬਸੂਰਤ ਤਰੀਕੇ ਨਾਲ ਦੋਸਤਾਂ ਦੀ ਯਾਰੀ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਭੀੜ ਬਣਨ ‘ਤੇ ਇਹ ਸਾਰੇ ਦੋਸਤ ਕਿਵੇਂ ਇੱਕ ਦੂਜੇ ਦੇ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੇ ਹੋ ਜਾਂਦੇ ਹਨ ।

 

Related Post