ਗਾਇਕ ਗੈਰੀ ਸੰਧੂ ਦੀ ਬਾਲੀਵੁੱਡ 'ਚ ਹੋਈ ਐਂਟਰੀ, ਅਜੇ ਦੇਵਗਨ ਦੀ ਫ਼ਿਲਮ 'ਚ ਇਹ ਗਾਣਾ ਕੀਤਾ ਗਿਆ ਸ਼ਾਮਿਲ

By  Rupinder Kaler April 26th 2019 09:25 AM -- Updated: April 26th 2019 10:47 AM

ਇੱਕ ਤੋਂ ਬਾਅਦ ਇੱਕ ਹਿੱਟ ਗੀਤ ਗਾਉਣ ਵਾਲੇ ਪੰਜਾਬੀ ਗਾਇਕ ਗੈਰੀ ਸੰਧੂ ਦੀ ਬਾਲੀਵੁੱਡ ਵਿੱਚ ਐਂਟਰੀ ਹੋ ਗਈ ਹੈ । ਉਹਨਾਂ ਦਾ 'ਯੇ ਬੇਬੀ' ਗਾਣਾ ਹਿੰਦੀ ਫ਼ਿਲਮ 'ਦੇ ਦੇ ਪਿਆਰ ਦੇ' ਵਿੱਚ ਫਿਲਮਾਇਆ ਗਿਆ ਹੈ । ਇਸ ਗੀਤ ਵਿੱਚ ਅਜੇ ਦੇਵਗਨ, ਤਬੂ ਤੇ ਰਕੁਲ ਪ੍ਰੀਤ ਸਿੰਘ ਗੈਰੀ ਸੰਧੂ ਦੇ ਬੋਲਾਂ ਤੇ ਨੱਚਦੇ ਹੋਏ ਦਿਖਾਈ ਦੇ ਰਹੇ ਹਨ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਇਸੇ ਟਾਈਟਲ ਹੇਠ ਫਰੈੱਸ ਮੀਡੀਆ ਰਿਕਾਰਡਸ਼ ਦੇ ਯੂਟਿਊਬ ਚੈਨਲ ਤੇ ਪਿਛਲੇ ਸਾਲ ਮਈ ਮਹੀਨੇ ਵਿੱਚ ਰਿਲੀਜ਼ ਕੀਤਾ ਗਿਆ ਸੀ ।

https://www.youtube.com/watch?time_continue=1&v=leyEatUq00E

ਗੀਤ ਨੂੰ ਅਵਾਜ਼ ਦੇਣ ਦੇ ਨਾਲ ਨਾਲ ਗੈਰੀ ਸੰਧੂ ਨੇ ਹੀ ਇਸ ਦੇ ਬੋਲ ਲਿਖੇ ਸਨ ਜਦੋਂ ਕਿ ਇਸ ਦਾ ਮਿਊਜ਼ਿਕ ਇਕਵਿੰਦਰ ਸਿੰਘ ਨੇ ਤਿਆਰ ਕੀਤਾ ਸੀ । ਗੈਰੀ ਸੰਧੂ ਦੇ ਇਸ ਗਾਣੇ ਨੂੰ ਯੂਟਿਊਬ ਤੇ ਹੁਣ ਤੱਕ 138 ਮਿਲੀਅਨ ਤੋਂ ਵੱਧ ਵਾਰ ਵੇਖਿਆ ਜਾ ਚੁੱਕਾ ਹੈ ।

https://www.youtube.com/watch?v=G7RW-KVDeEo

ਇਸ ਗਾਣੇ ਵਿੱਚ ਗੈਰੀ ਸੰਧੂ ਦੇ ਨਾਲ ਮਾਡਲ ਸ਼ਹਿਨਾਜ਼ ਗਿੱਲ ਨੂੰ ਫੀਚਰ ਕੀਤਾ ਗਿਆ ਸੀ । ਗੈਰੀ ਸੰਧੂ ਦੇ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਲੋਕਾਂ ਵੱਲੋਂ ਉਹਨਾਂ ਦੇ ਗਾਣੇ ਕਾਫੀ ਪਸੰਦ ਕੀਤੇ ਜਾਂਦੇ ਹਨ । ਉਹਨਾਂ ਦੇ ਕਈ ਗਾਣੇ ਸੁਪਰਹਿੱਟ ਹਨ ।

Related Post