ਮਲਕੀਤ ਸਿੰਘ ਨੂੰ ਗੋਰੇ ਨੇ 'ਗੁੜ ਨਾਲੋਂ ਇਸ਼ਕ ਮਿੱਠਾ' ਸੁਣਾ ਕੇ ਕਰਵਾਈ ਬੱਲੇ ਬੱਲੇ !

By  Rupinder Kaler July 29th 2019 10:35 AM

ਗੋਲਡਨ ਸਟਾਰ ਮਲਕੀਤ ਸਿੰਘ ਤੇ ਹਨੀ ਸਿੰਘ ਦਾ ਗਾਣਾ 'ਗੁੜ ਨਾਲੋਂ ਇਸ਼ਕ ਮਿੱਠਾ' ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ । ਕੁਝ ਹੀ ਦਿਨਾਂ ਵਿੱਚ ਇਸ ਗਾਣੇ ਦੇ ਲੱਖਾਂ ਵਿੱਚ ਵੀਵਰਜ਼ ਪਹੁੰਚ ਗਏ ਹਨ । ਲੋਕਾਂ ਨੂੰ ਇਹ ਗਾਣਾ ਕਿੰਨਾ ਕੁ ਪਸੰਦ ਆਇਆ ਹੈ ਇਸ ਦਾ ਅੰਦਾਜ਼ਾ ਮਲਕੀਤ ਸਿੰਘ ਵੱਲੋਂ ਸ਼ੇਅਰ ਕੀਤੀ ਇੱਕ ਅੰਗਰੇਜ਼ ਦੀ ਵੀਡੀਓ ਤੋਂ ਲਗਾਇਆ ਜਾ ਸਕਦਾ ਹੈ । ਮਲਕੀਤ ਸਿੰਘ ਨੇ ਜੋ ਵੀਡੀਓ ਸ਼ੇਅਰ ਕੀਤੀ ਹੈ, ਉਹ ਵਿੱਚ ਅੰਗਰੇਜ਼ ਮਲਕੀਤ ਨੂੰ ਗੁੜ ਨਾਲੋਂ ਇਸ਼ਕ ਮਿੱਠਾ ਗੀਤ ਹੀ ਸੁਣਾ ਰਿਹਾ ਹੈ ।

ਗੋਰੇ ਦੀ ਇਸ ਵੀਡੀਓ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੇਕਰ ਗੈਰ ਭਾਸ਼ਾਈ ਲੋਕਾਂ ਨੂੰ ਇਹ ਗਾਣਾ ਏਨਾਂ ਪਸੰਦ ਆਇਆ ਹੈ ਤਾਂ ਪੰਜਾਬੀ ਜਾਨਣ ਵਾਲਿਆਂ ਨੂੰ ਇਹ ਗਾਣਾ ਕਿੰਨਾ ਪਸੰਦ ਆਇਆ ਹੋਵੇਗਾ । ਮਲਕੀਤ ਸਿੰਘ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ ਨੂੰ ਲੋਕ ਲਗਾਤਾਰ ਸ਼ੇਅਰ ਤੇ ਪਸੰਦ ਕਰ ਰਹੇ ਹਨ ।

https://www.instagram.com/p/B0bgUDiHRK9/

ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਹ ਗਾਣਾ ਹਨੀ ਸਿੰਘ ਨੇ ਤਿਆਰ ਕੀਤਾ ਹੈ । ਇਸ ਵਿੱਚ ਮਲਕੀਤ ਸਿੰਘ ਨੂੰ ਫੀਚਰ ਕੀਤਾ ਗਿਆ ਹੈ । ਗਾਣੇ ਦਾ ਵੀਡੀਓ ਹੈਰੀ ਸਿੰਘ ਤੇ ਪ੍ਰੀਤ ਸਿੰਘ ਨੇ ਬਣਾਇਆ ਹੈ । ਮਲਕੀਤ ਸਿੰਘ ਦਾ ਇਹ ਗਾਣਾ ਬਿਲਕੁੱਲ ਨਵੇਂ ਰੂਪ ਵਿੱਚ ਪੇਸ਼ ਕੀਤਾ ਗਿਆ ਹੈ ।

ਮਲਕੀਤ ਸਿੰਘ ਦੀ ਅਵਾਜ਼ ਵਿੱਚ ਗਾਇਆ ਇਹ ਗਾਣਾ ਏਨਾਂ ਮਕਬੂਲ ਹੈ ਕਿ ਇਸ ਤੋਂ ਪਹਿਲਾਂ ਵੀ ਇਸ ਗਾਣੇ ਨੂੰ ਨਵੇਂ ਰੂਪ ਵਿੱਚ ਪੇਸ਼ ਕੀਤਾ ਗਿਆ ਸੀ। ਮਲਕੀਤ ਸਿੰਘ ਦਾ ਹਰ ਗਾਣਾ ਹਿੱਟ ਹੁੰਦਾ ਹੈ ਇਸ ਲਈ ਉਹਨਾਂ ਨੂੰ ਗੋਲਡਨ ਸਟਾਰ ਕਿਹਾ ਜਾਂਦਾ ਹੈ ।

https://www.instagram.com/p/B0YVkDSnnXk/

Related Post