ਲਓ ਜੀ ਇੰਤਜ਼ਾਰ ਹੋਇਆ ਖ਼ਤਮ, ਆ ਗਿਆ ਹੈ ਯੋ ਯੋ ਹਨੀ ਸਿੰਘ ਦਾ ਨਵਾਂ ਗੀਤ

By  Gourav Kochhar December 24th 2017 04:18 PM

ਯੋ ਯੋ ਹਨੀ ਸਿੰਘ ਦੇ ਫੈਨਸ ਲਈ ਖੁਸ਼ਖਬਰੀ | ਨਵਾਂ ਸਾਲ ਹੁਣ ਤੁਸੀਂ ਮਨਾਓਗੇ ਹਨੀ ਸਿੰਘ ਦੇ ਗੀਤ ਨਾਲ | ਆ ਰਿਹਾ ਹੈ ਹਨੀ ਸਿੰਘ ਦਾ ਨਵਾਂ ਗੀਤ ਜਿਸਦਾ ਨਾਮ ਹੈ ਦਿਲ ਚੋਰੀ | ਹੈਰਾਨ ਨਾ ਹੋਵੋ ਇਹ ਬਿਲਕੁਲ ਸੱਚ ਹੈ ਕਿ ਯੋ ਯੋ ਹਨੀ ਸਿੰਘ ਇਕ ਵਾਰ ਫਿਰ ਵਾਪਸੀ ਕਰ ਰਹੇ ਨੇ ਤੇ ਉਹ ਵਾਪਸੀ ਕਰ ਰਹੇ ਹਨ ਆਉਣ ਵਾਲੀ ਬਾਲੀਵੁੱਡ ਫ਼ਿਲਮ ਸੋਨੂ ਕਿ ਟੀਟੂ ਕਿ ਸਵੀਟੀ ਤੋਂ, ਜਿਸ ਵਿਚ ਉਨ੍ਹਾਂ ਦਾ ਗੀਤ "ਦਿਲ ਚੋਰੀ" ਆ ਰਿਹਾ ਹੈ | ਇਸ ਗੀਤ ਦੀ ਪਹਿਲੀ ਝੱਲਕ ਅੱਜ ਰਿਲੀਜ਼ ਕਰ ਦਿੱਤੀ ਗਈ ਹੈ |

ਉਮੀਦ ਹੈ ਇਹ ਗੀਤ ਨਵੇਂ ਸਾਲ ਤੇ ਜਾਰੀ ਕਿੱਤਾ ਜਾਵੇਗਾ | ਤੁਹਾਨੂੰ ਦੱਸ ਦਈਏ ਕਿ ਹਨੀ ਸਿੰਘ ਦਾ ਇਹ ਗੀਤ ਕਾਫ਼ੀ ਅਰਸੇ ਬਾਅਦ ਆ ਰਿਹਾ ਹੈ | ਕਈ ਮਹੀਨਿਆਂ ਤੋਂ ਹਨੀ ਸਿੰਘ Yo Yo Honey Singh ਦੇ ਫੈਨਸ ਉਨ੍ਹਾਂ ਦੇ ਗੀਤ ਦਾ ਇੰਤਜ਼ਾਰ ਕਰ ਰਹੇ ਸਨ ਅਤੇ ਹੁਣ ਹਨੀ ਸਿੰਘ ਕਰਨ ਜਾ ਰਹੇ ਹਨ ਇਕ ਵੱਡਾ ਧਮਾਕਾ |

https://youtu.be/P8ZWk3S14ec

ਪਿਛਲੀ ਖਬਰਾਂ ਅਨੁਸਾਰ:

ਯੋ ਯੋ ਹਨੀ ਸਿੰਘ ਦੀ ਵਾਪਸੀ ਦਾ ਮੁੱਦਾ ਇਕ ਬਾਰ ਫਿਰ ਤੋਂ ਗਰਮ ਹੁੰਦਾ ਨਜ਼ਰ ਆ ਰਿਹਾ ਹੈ ਤੇ ਯੋ ਯੋ ਹਨੀ ਸਿੰਘ ਦੇ ਫੈਨਸ ਦੇ ਚੇਹਰਿਆਂ ਤੇ ਇਕ ਬਾਰ ਫਿਰ ਤੋਂ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ |

ਦਰਅਸਲ ਹਾਲ ਹੀ ਚ ਜੈਜ਼ੀ ਬੀ ਜੀ ਦਾ ਬੰਬ ਗੀਤ ਰਿਲੀਜ਼ ਹੋਇਆ ਹੈ ਤੇ ਇਸ ਗੀਤ ਨੂੰ ਯੋ ਯੋ ਹਨੀ ਸਿੰਘ ਨੇ ਆਪਣੇ ਪੇਜ ਤੇ ਸਾਂਝਾ ਕਰਦੇ ਹੋਏ ਏਦਾਂ ਦੀ ਗੱਲ ਲਿਖੀ ਕਿ ਉਨ੍ਹਾਂ ਦੀ ਵਾਪਸੀ ਦੀ ਆਸ ਇਕ ਬਾਰ ਫਿਰ ਤੋਂ ਜਾਗਦੀ ਹੋਈ ਨਜ਼ਰ ਆਈ | ਯੋ ਯੋ ਹਨੀ ਸਿੰਘ Yo Yo Honey Singh ਨੇ ਗੀਤ ਨੂੰ ਸਾਂਝਾ ਕਰਦੇ ਹੋਏ ਕੈਪਸ਼ਨ ਦੇ ਵਿਚ ਲਿਖਿਆ ਕਿ “watch Jazzy Pajis Bamb Song & wait for my nuke” | ਇਸ ਤਰਾਹ ਦੇ ਐਲਾਨ ਤਾਂ ਪਹਿਲਾਂ ਵੀ ਬਹੁਤ ਵਾਰ ਕੀਤੇ ਜਾ ਚੁਕੇ ਨੇ ਪਰ ਦੇਖਣਾ ਇਹ ਹੈ ਕਿ ਇਸ ਵਾਰ ਦਾ ਐਲਾਨ ਕਿੰਨੀ ਕੁ ਸੱਚ ਹੁੰਦਾ ਨਜ਼ਰ ਆ ਰਿਹਾ ਹੈ !

 

Related Post