ਯੋ ਯੋ ਹਨੀ ਸਿੰਘ ਦੀ ਵਾਪਸੀ ਦਾ ਮੁੱਦਾ ਇਕ ਵਾਰ ਫਿਰ ਤੋਂ ਹੋਇਆ ਗਰਮ

By  PTC Buzz December 14th 2017 08:13 AM

ਯੋ ਯੋ ਹਨੀ ਸਿੰਘ ਦੀ ਵਾਪਸੀ ਦਾ ਮੁੱਦਾ ਇਕ ਬਾਰ ਫਿਰ ਤੋਂ ਗਰਮ ਹੁੰਦਾ ਨਜ਼ਰ ਆ ਰਿਹਾ ਹੈ ਤੇ ਯੋ ਯੋ ਹਨੀ ਸਿੰਘ ਦੇ ਫੈਨਸ ਦੇ ਚੇਹਰਿਆਂ ਤੇ ਇਕ ਬਾਰ ਫਿਰ ਤੋਂ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ |

ਦਰਅਸਲ ਹਾਲ ਹੀ ਚ ਜੈਜ਼ੀ ਬੀ ਜੀ ਦਾ ਬੰਬ ਗੀਤ ਰਿਲੀਜ਼ ਹੋਇਆ ਹੈ ਤੇ ਇਸ ਗੀਤ ਨੂੰ ਯੋ ਯੋ ਹਨੀ ਸਿੰਘ ਨੇ ਆਪਣੇ ਪੇਜ ਤੇ ਸਾਂਝਾ ਕਰਦੇ ਹੋਏ ਏਦਾਂ ਦੀ ਗੱਲ ਲਿਖੀ ਕਿ ਉਨ੍ਹਾਂ ਦੀ ਵਾਪਸੀ ਦੀ ਆਸ ਇਕ ਬਾਰ ਫਿਰ ਤੋਂ ਜਾਗਦੀ ਹੋਈ ਨਜ਼ਰ ਆਈ | ਯੋ ਯੋ ਹਨੀ ਸਿੰਘ Yo Yo Honey Singh ਨੇ ਗੀਤ ਨੂੰ ਸਾਂਝਾ ਕਰਦੇ ਹੋਏ ਕੈਪਸ਼ਨ ਦੇ ਵਿਚ ਲਿਖਿਆ ਕਿ “watch Jazzy Pajis Bamb Song & wait for my nuke” | ਇਸ ਤਰਾਹ ਦੇ ਐਲਾਨ ਤਾਂ ਪਹਿਲਾਂ ਵੀ ਬਹੁਤ ਵਾਰ ਕੀਤੇ ਜਾ ਚੁਕੇ ਨੇ ਪਰ ਦੇਖਣਾ ਇਹ ਹੈ ਕਿ ਇਸ ਵਾਰ ਦਾ ਐਲਾਨ ਕਿੰਨੀ ਕੁ ਸੱਚ ਹੁੰਦਾ ਨਜ਼ਰ ਆ ਰਿਹਾ ਹੈ !

Related Post