ਕਿ ਕੋਈ ਵੱਖਰੀ ਵੀਡੀਓ ਬਣਾ ਰਹੇ ਹਨ ਯੋ ਯੋ ਹਨੀ ਸਿੰਘ? ਤਬਲਾ ਵਜਾਉਂਦੇ ਨਜ਼ਰ ਆਏ

By  Gourav Kochhar April 12th 2018 07:00 AM

ਗਾਇਕੀ ਅਤੇ ਮਿਊਜ਼ਿਕ ਦੇਣ ਤੋਂ ਇਲਾਵਾ ਯੋ-ਯੋ ਹਨੀ ਸਿੰਘ ਕਈ ਤਰ੍ਹਾਂ ਦੇ ਮਿਊਜ਼ੀਕਲ ਇੰਸਟਰੂਮੈਂਟ ਅਤੇ ਵਿਸ਼ੇਸ਼ ਰੂਪ ਦੇ ਸ਼ਾਸਤਰੀ ਇੰਸਟਰੂਮੈਂਟ ਵਜਾਉਣੇ ਵੀ ਕਾਫੀ ਪਸੰਦ ਕਰਦੇ ਹਨ। ਹਨੀ ਸਿੰਘ ਨੇ ਇੰਸਟਾਗਰਾਮ 'ਤੇ ਇਕ ਪੋਸਟ 'ਚ ਤਬਲੇ ਨੂੰ ਲੈ ਕੇ ਆਪਣੇ ਪ੍ਰੇਮ ਦਾ ਇਜ਼ਹਾਰ ਕੀਤਾ ਹੈ। ਯੋ-ਯੋ ਹਨੀ ਸਿੰਘ Honey Singh ਨੇ ਸ਼ੋਸ਼ਲ ਮੀਡੀਆ 'ਤੇ ਆਪਣੇ ਮਿਊਜ਼ੀਕਲ ਸੈਸ਼ਨ ਦੀ ਇਕ ਝਲਕ ਸਾਂਝੀ ਕੀਤੀ ਹੈ, ਜਿਸ 'ਚ ਉਹ ਆਪਣੇ ਭਤੀਜੇ ਨਾਲ ਤਬਲਾ ਵਜਾਉਂਦੇ ਹੋਏ ਦਿਖ ਰਹੇ ਹਨ।

honey singh

ਹਨੀ ਸਿੰਘ ਨੇ ਇੰਸਟਾਗਰਾਮ 'ਤੇ ਇਸ ਵੀਡੀਓ ਨੂੰ ਸਾਂਝੀ ਕਰਦੇ ਹੋਏ ਲਿਖਿਆ, ''ਮੇਰੇ ਭਤੀਜੇ ਸਪ੍ਰਸ਼ ਸੰਗਮ ਨਾਲ ਤਬਲੇ ਦਾ ਸ਼ਾਨਦਾਰ ਸੈਸ਼ਨ ਰਿਹਾ! ਸਾਨੂੰ ਮਿਊਜ਼ਿਕ ਕਾਫੀ ਪਸੰਦ ਹੈ, ਕਲਾਸੀਕਲ ਮਿਊਜ਼ਿਕ ਤਬਲਾ...'' ਯੋ-ਯੋ ਹਨੀ ਸਿੰਘ Honey Singh ਉਨ੍ਹਾਂ ਮਸ਼ਹੂਰ ਸੰਗੀਤਕਾਰਾਂ 'ਚੋਂ ਹਨ, ਜੋ ਵੱਖ-ਵੱਖ ਸੰਗੀਤ ਇੰਸਟਰੂਮੈਂਟ ਤੋਂ ਪ੍ਰੇਰਣਾ ਲੈਂਦੇ ਆਏ ਹਨ। ਹਨੀ ਸਿੰਘ ਅਕਸਰ ਦੁਨੀਆ ਦੇ ਵੱਖ-ਵੱਖ ਭਾਗਾਂ ਤੋਂ ਵਿਸ਼ੇਸ਼ ਰੂਪ ਨਾਲ ਪੇਰੂ ਅਤੇ ਅਰਜਨਟੀਨਾ ਤੋਂ ਸੰਗੀਤ ਦੀਆਂ ਵੱਖ-ਵੱਖ ਸ਼ੈਲੀਆਂ ਨੂੰ ਸੁਣਦੇ ਆਏ ਹਨ।

honey singh

ਜ਼ਿਕਰਯੋਗ ਹੈ ਕਿ ਹਨੀ ਸਿੰਘ ਹਰਮੋਨੀਅਮ ਵਜਾਉਂਦੇ ਹਨ ਅਤੇ ਉਨ੍ਹਾਂ ਦੀ ਹਰ ਰਚਨਾ ਨੂੰ ਸਭ ਤੋਂ ਪਹਿਲਾਂ ਹਰਮੋਨੀਅਮ 'ਤੇ ਵਜਾਇਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਸਾਊਂਡ ਮਿਕਸਰ ਦਾ ਪ੍ਰਯੋਗ ਕੀਤਾ ਜਾਂਦਾ ਹੈ, ਕਿਉਂਕਿ ਹਨੀ ਸਿੰਘ ਮੁਤਾਬਕ ਗੀਤ ਦਾ ਟੈਸਟ ਕਰਨ ਦਾ ਇਹੀ ਸਹੀ ਤਰੀਕਾ ਹੈ। ਦੱਸਣਯੋਗ ਹੈ ਕਿ ਯੋ-ਯੋ ਹਨੀ ਸਿੰਘ Honey Singh ਨੇ 'ਦਿਲ ਚੋਰੀ' ਅਤੇ 'ਛੋਟੇ-ਛੋਟੇ ਪੈੱਗ Chote Chote Peg' ਵਰਗੇ ਗੀਤਾਂ ਨਾਲ ਇਕ ਵਾਰ ਫਿਰ ਇਹ ਸਿੱਧ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਦਬਦਬਾ ਅੱਜ ਵੀ ਕਾਇਮ ਹੈ। ਪਿਛਲੇ ਕੁਝ ਸਾਲਾਂ ਤੋਂ 'ਚਾਰ ਬੋਤਲ ਵੋਡਕਾ', 'ਬਰਾਊਨ ਰੰਗ', ਅੰਗਰੇਜੀ ਬੀਟ', 'ਬਲਿਊ ਆਈਜ਼', 'ਲਵ ਡੋਜ਼' ਆਦਿ ਹਨੀ ਸਿੰਘ ਦੇ ਚਾਰਟਬਸਟਰ ਗੀਤਾਂ ਦੀ ਸੂਚੀ 'ਚ ਸ਼ਾਮਲ ਹੋਏ ਹਨ। ਇਨ੍ਹਾਂ ਦਿਨੀਂ ਹਨੀ ਸਿੰਘ ਆਪਣੇ ਅਗਲੇ ਮਿਊਜ਼ਿਕ ਵੀਡੀਓ ਦੀ ਤਿਆਰੀ 'ਚ ਜੁੱਟੇ ਹੋਏ ਹਨ ਅਤੇ ਕਿੱਕ ਬਾਕਸਿੰਗ ਸਿੱਖ ਰਹੇ ਹਨ।

honey singh

Related Post