ਮੱਖਣਾ ਗਾਣਾ ਰਿਲੀਜ਼ ਹੋਣ ਤੋਂ ਬਾਅਦ ਯੋ-ਯੋ ਹਨੀ ਸਿੰਘ ਨੇ ਕੀਤਾ ਨਵਾਂ ਖੁਲਾਸਾ, ਦੇਖੋ ਵੀਡਿਓ 

By  Rupinder Kaler December 22nd 2018 08:09 AM -- Updated: December 22nd 2018 05:20 PM

ਯੋ-ਯੋ ਹਨੀ ਸਿੰਘ ਦਾ ਨਵਾਂ ਗਾਣਾ 'ਮੱਖਣਾ' ਬੀਤੇ ਦਿਨ ਰਿਲੀਜ਼ ਹੋ ਗਿਆ ਹੈ । ਇਸ ਗਾਣੇ ਦੇ ਰਿਲੀਜ਼ ਹੁੰਦੇ ਹੀ ਇਸ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਪਹੁੰਚ ਗਈ ਹੈ । ਇਸ ਗਾਣੇ ਨੂੰ ਲੋਕਾਂ ਵੱਲੋਂ ਮਿਲੇ ਪਿਆਰ ਨੂੰ ਦੇਖਦੇ ਹੋਏ ਹਨੀ ਸਿੰਘ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡਿਓ ਜਾਰੀ ਕੀਤਾ ਹੈ । ਇਸ ਵੀਡਿਓ ਵਿੱਚ ਹਨੀ ਸਿੰਘ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕਰ ਰਹੇ ਹਨ ।

https://www.instagram.com/p/BrqTgv6h_Fe/

ਵੀਡਿਓ ਵਿੱਚ ਹਨੀ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਹੁਣ ਉਹ ਇੱਕ ਤੋਂ ਬਾਅਦ ਇੱਕ ਗਾਣੇ ਕੱਢਣਗੇ ਪਰ ਉਹ ਇਸ ਗਾਣੇ ਨੂੰ ਲਗਾਤਾਰ ਸ਼ੇਅਰ ਤੇ ਲਾਈਕ ਕਰਨ ।ਇੱਥੇ ਤੁਹਾਨੂੰ ਦਸ ਦਿੰਦੇ ਹਾਂ ਕਿ ਹਨੀ ਸਿੰਘ ਨੇ ਲੰਮੇ ਸਮੇਂ ਤੋਂ ਬਾਅਦ ਮੱਖਣਾ ਗਾਣਾ ਕੱਢਿਆ ਹੈ । ਇਸ ਤੋਂ ਪਹਿਲਾ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਗਾਇਬ ਹੀ ਹੋ ਗਏ ਸਨ । ਪਰ ਹਨੀ ਸਿੰਘ ਨੇ ਆਪਣੇ ਗਾਣੇ ਮੱਖਣਾ ਨਾਲ ਇੱਕ ਵਾਰ ਫਿਰ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਵਾਪਸੀ ਕੀਤੀ ਹੈ । ਇਸ ਵਾਪਸੀ ਤੋਂ ਬਾਅਦ ਹਨੀ ਸਿੰਘ ਕੀ ਕਮਾਲ ਦਿਖਾਉਂਦੇ ਹਨ ਇਹ ਦੇਖਣ ਵਾਲੀ ਗੱਲ ਹੋਵੇਗੀ ।

https://www.instagram.com/p/BrptMZrBYcS/

ਮੱਖਣਾ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਗਾਣੇ ਦੇ ਜਾਰੀ ਹੁੰਦੇ ਹੀ ਇਸ ਨੂੰ ਦੇਖਣ ਵਾਲਿਆਂ ਦੀ ਗਿਣਤੀ ਲੱਖਾਂ ਵਿੱਚ ਹੋ ਗਈ ਸੀ ਕਿਉਂਕਿ ਹਨੀ ਸਿੰਘ ਨੂੰ ਜੋ ਲੋਕ ਪਸੰਦ ਕਰਦੇ ਹਨ ਉਹਨਾਂ ਨੂੰ ਉਹਨਾਂ ਦੇ ਗਾਣੇ ਦਾ ਲੰੰਮੇ ਸਮੇਂ ਤੋਂ ਇੰਤਜ਼ਾਰ ਸੀ ।

Related Post