ਯੋ ਯੋ ਹਨੀ ਸਿੰਘ ਤੇ ਅਲਫਾਜ਼ ਦੀ ਜੋੜੀ ਇੱਕ ਵਾਰ ਫਿਰ ਹੋਈ ਇੱਕਠੀ, ਕੀਤਾ ਵੱਡਾ ਐਲਾਨ, ਦੇਖੋ ਵੀਡਿਓ 

By  Rupinder Kaler February 20th 2019 08:45 AM

ਗਾਇਕ ਤੇ ਰੈਪਰ ਯੋ ਯੋ ਹਨੀ ਸਿੰਘ ਨੇ ਜਿੱਥੇ ਇੱਕ ਵਾਰ ਫਿਰ ਜਿੱਥੇ ਆਪਣੇ ਗਾਣੇ ਮੱਖਣਾ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਕਮ ਬੈਕ ਕੀਤਾ ਹੈ ਉੱਥੇ ਉਹ ਛੇਤੀ ਹੀ ਆਪਣੇ ਸਾਥੀਆਂ ਨਾਲ ਵਰਲਡ ਟੂਰ ਤੇ ਜਾਣ ਵਾਲੇ ਹਨ । ਇਸ ਦਾ ਐਲਾਨ ਹਨੀ ਸਿੰਘ ਨੇ ਆਪਣੇ ਇੰਸਟਾਗ੍ਰਾਮ ਪੇਜ ਤੇ ਕੀਤਾ ਹੈ । ਉਹਨਾਂ ਨੇ ਇਸ ਸਬੰਧ ਵਿੱਚ ਇੱਕ ਵੀਡਿਓ ਸ਼ੇਅਰ ਕੀਤੀ ਹੈ ।

https://www.instagram.com/p/BuEUTbwBI74/?utm_source=ig_share_sheet&igshid=1lub9fg56eair

ਇਸ ਵੀਡਿਓ ਵਿੱਚ ਉਹਨਾਂ ਦੇ ਗਰੁੱਪ ਦੇ ਸਾਥੀ ਅਲਫਾਜ਼ ਵੀ ਨਜ਼ਰ ਆ ਰਹੇ ਹਨ । ਵੀਡਿਓ ਵਿੱਚ ਹਨੀ ਸਿੰਘ, ਅਲਫਾਜ਼ ਤੇ ਉਹਨਾਂ ਦੇ ਕੁਝ ਹੋਰ ਸਾਥੀ ਹਨੀ ਸਿੰਘ ਦਾ ਨਵਾਂ ਗਾਣਾ ਮੱਖਣਾ ਗਾ ਰਹੇ ਹਨ ।ਹਨੀ ਸਿੰਘ ਵੀਡਿਓ ਦੀ ਸ਼ੁਰੂਆਤ ਵਿੱਚ ਹੀ ਐਲਾਨ ਕਰਦੇ ਹਨ ਕਿ ਉਹ ਛੇਤੀ ਹੀ ਵਰਲਡ ਟੂਰ ਤੇ ਜਾਣ ਵਾਲੇ ਹਨ ।

https://www.instagram.com/p/BuEOOsMBD5b/?utm_source=ig_share_sheet&igshid=1j0tnn9f42thm

ਇੱਥੇ ਤੁਹਾਨੂੰ ਦੱਸ ਦਿੰਦੇ ਹਾ ਕਿ ਅਲਫਾਜ਼ ਹਨੀ ਸਿੰਘ ਦੇ ਪੁਰਾਣੇ ਸਾਥੀ ਹਨ । ਤੇ ਇਸ ਜੋੜੀ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ ਤੇ ਇਸ ਵਾਰ ਇਹ ਜੋੜੀ ਕੀ ਕਮਾਲ ਦਿਖਾਉਂਦੀ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ ।

Related Post