ਅਲਫਾਜ਼ ਦੀ ਫਿਲਮ 'ਵੱਡਾ ਕਲਾਕਾਰ' ਲਈ ਹਨੀ ਸਿੰਘ ਨੇ ਕਹੀਆਂ ਇਹ ਗੱਲਾਂ, ਦੇਖੋ ਵੀਡੀਓ

By  Aaseen Khan December 31st 2018 03:40 PM -- Updated: December 31st 2018 06:06 PM

ਅਲਫਾਜ਼ ਦੀ ਫਿਲਮ 'ਵੱਡਾ ਕਲਾਕਾਰ' ਲਈ ਹਨੀ ਸਿੰਘ ਨੇ ਕਹੀਆਂ ਇਹ ਗੱਲਾਂ , ਦੇਖੋ ਵੀਡੀਓ : 'ਵੱਡਾ ਕਲਾਕਾਰ' ਅਲਫਾਜ਼ ਅਤੇ ਰੂਪੀ ਗਿੱਲ ਸਟਾਰਰ ਫਿਲਮ ਜੋ ਕਿ 28 ਦਿਸੰਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਨੂੰ ਟਿਕਟ ਖਿੜਕੀ 'ਤੇ ਚੰਗਾ ਰਿਸਪਾਂਸ ਮਿਲ ਰਿਹਾ ਹੈ। ਜਿੱਥੇ ਫਿਲਮ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਉੱਥੇ ਹੀ ਰੈਪ ਸਟਾਰ ਯੋ ਯੋ ਹਨੀ ਸਿੰਘ ਨੇ ਵੀ ਫਿਲਮ ਲਈ ਖਾਸ ਸੰਦੇਸ਼ ਦਿੱਤਾ ਹੈ। ਰੈਪ ਸਟਾਰ ਹਨੀ ਸਿੰਘ ਨੇ ਅਪੀਲ ਕੀਤੀ ਹੈ ਕਿ ਅਲਫਾਜ਼ ਦੀ ਫਿਲਮ ਵੱਡਾ ਕਲਾਕਾਰ ਨੂੰ ਹਰ ਕੋਈ ਪਸੰਦ ਕਰ ਰਿਹਾ ਹੈ। ਫਿਲਮ ਦੀ ਰੇਟਿੰਗ ਵੀ ਚੰਗੀ ਚੱਲ ਰਹੀ ਹੈ।

https://www.facebook.com/itsAlfaaz/videos/518086272011939/?__xts__=68.ARA5eMJGfcn1kyjvR79F5jYY28ZH2kud5-foPkjDnpVt6waQS6b9xcBQXpia3o-9EnOy5Ij8TTrX2viite00fZ67qlp6gJZLWS9JrLHYk68wDXHeIjETYwAOb0TkvialXZdw6wiGfIpu1CEqmp05Uioz6WL4FD_bBPspS64IMIkzjF0XnmfduAlV-sUGUinPiCPCrw_6tXkYvjfo-AM5rvxX5mmQIuo7dLriqy5_VNJIu6ypISAMWrRWBq1DG1Pw-dRJxohyE2e7Qc7AJ5tEiIoIqpsSUEJNPoM_9DPo0OIJVW19loflZdO7arm0fd1UbjPAepHy-AEz6JGZN9b7lMeKoENwTg8LXHfVzQ&__tn__=-R

ਫਿਲਮ ਅਤੇ ਅਲਫਾਜ਼ ਦੀਆਂ ਤਾਰੀਫਾਂ ਕਰਦੇ ਹੋਏ ਹਨੀ ਸਿੰਘ ਨੇ ਫਿਲਮ ਵੱਡਾ ਕਲਾਕਾਰ ਦੇਖਣ ਦੀ ਆਪਣੇ ਸਰੋਤਿਆਂ ਨੂੰ ਅਪੀਲ ਕੀਤੀ ਹੈ। ਅਲਫਾਜ਼ ਅਤੇ ਹਨੀ ਸਿੰਘ ਦੋਨੋਂ ਇੱਕ ਦੂਜੇ ਦਾ ਸਾਥ ਉਸ ਸਮੇਂ ਤੋਂ ਨਿਭਾ ਰਹੇ ਹਨ ਜਦੋਂ ਤੋਂ ਦੋਨਾਂ ਦਾ ਸਟਰਗਲ ਟਾਈਮ ਚੱਲ ਰਿਹਾ ਸੀ। ਹਨੀ ਸਿੰਘ ਅਤੇ ਅਲਫਾਜ਼ ਦੋਵਾਂ ਨੇ ਬਹੁਤ ਸਾਰੇ ਗਾਣੇ ਇਕੱਠੇ ਕੀਤੇ ਹਨ , ਜੋ ਕਿ ਸੁਪਰਹਿੱਟ ਬਲਾਕਬਸਟਰ ਰਹੇ। ਹਨੀ ਸਿੰਘ ਜਿੰਨ੍ਹਾਂ ਨੇ ਲੰਬੇ ਗੈਪ ਤੋਂ ਬਾਅਦ ਆਪਣੇ ਰਿਸੈਂਟਲੀ ਰਿਲੀਜ਼ ਹੋਏ ਗਾਣੇ ਮੱਖਣਾ ਗਾਣੇ ਨਾਲ ਵਾਪਸੀ ਕੀਤੀ। ਹਨੀ ਸਿੰਘ ਦੀ ਇਹ ਵਾਪਸੀ ਧਮਾਕੇਦਾਰ ਰਹੀ।

https://www.facebook.com/itsAlfaaz/photos/a.558006747602517/1945001205569724/?type=3&theater

ਹੋਰ ਪੜ੍ਹੋ : ਵਿਰਾਟ ਕੋਹਲੀ ਨੇ ਅਨੁਸ਼ਕਾ ਦੀ ਕੀਤੀ ਤਾਰੀਫ , ਤਾਂ ਇੰਝ ਉੱਡਿਆ ਮਜ਼ਾਕ

ਉਹਨਾਂ ਦੇ ਗਾਣੇ ਮੱਖਣਾ ਨੇ ਯੂ ਟਿਊਬ 'ਤੇ ਕਈ ਰਿਕਾਰਡ ਤੋੜੇ। ਹਨੀ ਸਿੰਘ ਦੇ ਗੀਤ ਮੱਖਣਾ ਅਤੇ ਉਹਨਾਂ ਦੀ ਇਸ ਧਮਾਕੇਦਾਰ ਵਾਪਸੀ 'ਤੇ ਵੱਡੀਆਂ ਸਖਸ਼ੀਅਤਾਂ ਨੇ ਉਹਨਾਂ ਨੂੰ ਵਧਾਈਆਂ ਦਿੱਤੀਆਂ ਹਨ। ਆਪਣੇ ਮੱਖਣਾ ਗਾਣੇ ਤੋਂ ਬਾਅਦ ਹਨੀ ਸਿੰਘ ਨੇ ਅਲਫਾਜ਼ ਦੇ ਫਿਲਮ ਵੱਡਾ ਕਲਾਕਾਰ ਦੀ ਤਾਰੀਫ ਕੀਤੀ ਹੈ ਅਤੇ ਦੇਖਣ ਦੀ ਅਪੀਲ ਕੀਤੀ ਹੈ।

Related Post