ਸਟਾਰ ਫਿੱਟ 'ਚ ਖੁੱਲ੍ਹਣਗੇ ਦਮਦਾਰ ਅਦਾਕਾਰ ਯੋਗਰਾਜ ਸਿੰਘ ਦੇ ਸਿਹਤਮੰਦ ਹੋਣ ਦੇ ਰਾਜ਼
ਸਟਾਰ ਫਿੱਟ ਪੀਟੀਸੀ ਪੰਜਾਬੀ ਦਾ ਅਜਿਹਾ ਪ੍ਰੋਗਰਾਮ ਜਿਸ 'ਚ ਬਾਲੀਵੁੱਡ ਤੋਂ ਲੈ ਕੇ ਪਾਲੀਵੁੱਡ ਦੇ ਸਿਤਾਰਿਆਂ ਦੇ ਸਿਹਤਮੰਦ ਹੋਣ ਦੇ ਰਾਜ਼ ਖੁੱਲ੍ਹਦੇ ਹਨ। ਸਟਾਰ ਫਿੱਟ 'ਚ ਹੁਣ ਤੱਕ ਕਈ ਸਿਤਾਰੇ ਆਪਣੀ ਸਿਹਤ ਬਾਰੇ ਕਈ ਨੁਸਖ਼ੇ ਅਤੇ ਤਕਨੀਕਾਂ ਦਰਸ਼ਕਾਂ ਅੱਗੇ ਰੱਖ ਚੁੱਕੇ ਹਨ। ਪਰ ਜਿਹੜਾ ਸਿਤਾਰਾ ਹੁਣ ਸਟਾਰ ਫਿੱਟ 'ਚ ਆ ਰਿਹਾ ਹੈ ਉਸ ਨੇ ਆਪਣੀ ਸਿਹਤ ਨੂੰ ਫਿੱਟ ਰੱਖਦਿਆਂ ਲੰਬੇ ਸਮੇਂ ਤੋਂ ਪੰਜਾਬੀ ਇੰਡਸਟਰੀ 'ਤੇ ਰਾਜ ਵੀ ਕੀਤਾ ਹੈ 'ਤੇ ਅੱਜ ਵੀ ਉਹਨਾਂ ਦਾ ਦਬਦਬਾ ਕਾਇਮ ਹੈ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਬੇਮਿਸਾਲ ਅਤੇ ਬੇਬਾਕ ਅਦਾਕਾਰ ਯੋਗਰਾਜ ਸਿੰਘ ਦੀ ਜਿਹੜੇ ਆਪਣੀ ਉਮਰ ਦੇ ਇਸ ਪੜਾਅ 'ਤੇ ਆ ਕੇ ਸਿਹਤ ਵੱਲ ਉਹਨਾਂ ਹੀ ਧਿਆਨ ਦਿੰਦੇ ਹਨ ਜਿੰਨ੍ਹਾਂ ਜਵਾਨੀ ਵੇਲੇ ਦਿਆ ਕਰਦੇ ਸੀ।
View this post on Instagram
ਸਟਾਰ ਫਿੱਟ ਦੇ ਪ੍ਰੋਗਰਾਮ 'ਚ ਦੇਖਣ ਨੂੰ ਮਿਲੇਗਾ ਕਿਸ ਤਰ੍ਹਾਂ ਯੋਗਰਾਜ ਜਿੰਮ 'ਚ ਕਸਰਤ ਕਰਦੇ ਹਨ ਅਤੇ ਉਹ ਕਿਹੜੀਆਂ ਕਸਰਤਾਂ ਹਨ ਜਿੰਨ੍ਹਾਂ ਨੂੰ ਕਰ ਕੇ ਅੱਜ ਵੀ ਕਿਸੇ ਨੌਜਵਾਨ ਨਾਲੋਂ ਘੱਟ ਫਿੱਟ ਨਹੀਂ ਹਨ ਯੋਗਰਾਜ ਸਿੰਘ। ਜਵਾਨੀ ਪਹਿਰੇ 'ਚ ਕ੍ਰਿਕੇਟ ਦੇ ਖ਼ਿਡਾਰੀ ਰਹੇ ਯੋਗਰਾਜ ਸਿੰਘ ਦੀ ਅਦਾਕਾਰੀ ਦਾ ਬੱਚੇ ਤੋਂ ਲੈ ਕੇ ਜਵਾਨ, ਤੇ ਬਜ਼ੁਰਗ ਹਰ ਕੋਈ ਫੈਨ ਹੈ। ਸੋ ਉਹਨਾਂ ਦੀ ਫਿੱਟਨੈੱਸ ਦੇ ਰਾਜ ਜਾਨਣ ਲਈ ਦੇਖੋ ਸਟਾਰ ਫਿੱਟ ਸ਼ੋਅ 1 ਅਗਸਤ ਰਾਤ 9:30 ਵਜੇ ਸਿਰਫ਼ ਪੀਟੀਸੀ ਪੰਜਾਬੀ 'ਤੇ।
ਹੋਰ ਵੇਖੋ : ਅੱਜ ਰਾਤ ਮਿਸਟਰ ਪੰਜਾਬ 2019 ਦੇ ਮੈਗਾ ਆਡੀਸ਼ਨ 'ਚ ਦੇਖੋ ਕਿਹੜੇ ਗੱਭਰੂ ਨੇ ਮਾਰੀ ਬਾਜ਼ੀ, ਕਿਸ ਨੂੰ ਮਿਲੀ ਨਿਰਾਸ਼ਾ
View this post on Instagram
Yograj Singh is still one of the fittest actor #yograjsingh