ਅਦਾਕਾਰ ਯੋਗਰਾਜ ਸਿੰਘ ਨੇ ਕੀਤਾ ਰੈਂਪ ਵਾਕ, ਵੀਡੀਓ ਹੋ ਰਿਹਾ ਵਾਇਰਲ

By  Shaminder March 23rd 2020 03:50 PM -- Updated: March 23rd 2020 03:52 PM

ਅਦਾਕਾਰ ਯੋਗਰਾਜ ਸਿੰਘ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਯੋਗਰਾਜ ਸਿੰਘ ਰੈਂਪ ਵਾਕ ਕਰਦੇ ਹੋਏ ਨਜ਼ਰ ਆ ਰਹੇ ਹਨ । ਅਦਾਕਾਰ ਦਾ ਇਸ ਤਰ੍ਹਾਂ ਦਾ ਵੀਡੀਓ ਇਸ ਤੋਂ ਪਹਿਲਾਂ ਸ਼ਾਇਦ ਹੀ ਤੁਸੀਂ ਕਦੇ ਵੇਖਿਆ ਹੋਵੇਗਾ । ਸਿੱਧੇ ਸਾਦੇ ਅਤੇ ਬੇਬਾਕ ਅੰਦਾਜ਼ ਲਈ ਜਾਣੇ ਜਾਂਦੇ ਯੋਗਰਾਜ ਸਿੰਘ ਨੇ ਰੈਂਪ ਵਾਕ ਦੌਰਾਨ ਕੁੜਤਾ ਪਜਾਮਾ ਅਤੇ ਨਾਲ ਰੈੱਡ ਕਲਰ ਦੇ ਸ਼ਾਲ ਪਾਏ ਹੋਏ ਵਿਖਾਈ ਦੇ ਰਹੇ ਹਨ ।

ਹੋਰ ਵੇਖੋ:ਪਾਲੀਵੁੱਡ ਤੇ ਬਾਲੀਵੁੱਡ ਤੋਂ ਬਾਅਦ ਯੋਗਰਾਜ ਸਿੰਘ ਦਾ ਸਾਊਥ ਦੀਆਂ ਫ਼ਿਲਮਾਂ ’ਚ ਵੀ ਚੱਲਣ ਲੱਗਾ ਸਿੱਕਾ, ਹੁਣ ਇਸ ਫ਼ਿਲਮ ਵਿੱਚ ਆਉਣਗੇ ਨਜ਼ਰ …!

https://www.instagram.com/p/B-EQyRdlqY5/

ਅਦਾਕਾਰ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਲਗਾਤਾਰ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਪਿਛਲੇ ਕਈ ਦਹਾਕਿਆਂ ਤੋਂ ਪਾਲੀਵੁੱਡ ਲਈ ਕੰਮ ਕਰ ਰਹੇ ਹਨ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।

https://www.instagram.com/p/Byg_AVjlHzz/

ਉਹ ਜਿੱਥੇ ਅਦਾਕਾਰੀ 'ਚ ਆਪਣਾ ਜਲਵਾ ਪੂਰੀ ਦੁਨੀਆ ਨੂੰ ਵਿਖਾ ਚੁੱਕਿਆ ਹੈ,ਉੱਥੇ ਹੀ ਕ੍ਰਿਕੇਟ ਦਾ ਵੀ ਵੱਡਾ ਫੈਨ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਕਈ ਉਤਰਾਅ ਚੜਾਅ ਵੇਖੇ ਹਨ ।ਫ਼ਿਲਮਾਂ 'ਚ ਆਉਣ ਦਾ ਸਬੱਬ ਉਦੋਂ ਬਣਿਆ ਜਦੋਂ ਇੱਕ ਵਾਰ ਮਰਹੂਮ ਐਕਟਰ ਵਰਿੰਦਰ ਸਿੰਘ ਗੱਡੀ ਠੀਕ ਕਰਵਾਉਣ ਲਈ ਇੱਕ ਵਰਕਸ਼ਾਪ 'ਤੇ ਆਏ ਸੀ,ਉਸ ਸਮੇਂ ਯੋਗਰਾਜ ਸਿੰਘ ਵੀ ਉਸ ਵਰਕਸ਼ਾਪ 'ਚ ਬੈਠੇ ਸਨ ।ਉਨ੍ਹਾਂ ਨੇ ਯੋਗਰਾਜ ਸਿੰਘ ਨੂੰ ਫ਼ਿਲਮਾਂ 'ਚ ਕੰਮ ਕਰਨ ਲਈ ਪ੍ਰੇਰਿਆ। ਪਰ ਯੋਗਰਾਜ ਨੇ ਕਿਹਾ ਕਿ ਉਨ੍ਹਾਂ ਨੂੰ ਤਾਂ ਐਕਟਿੰਗ ਦੀ ਏਬੀਸੀ ਤੱਕ ਨਹੀਂ ਆਉਂਦੀ,ਪਰ ਵਰਿੰਦਰ ਨਹੀਂ ਮੰਨੇ ਉਨ੍ਹਾਂ ਨੇ ਯੋਗਰਾਜ ਸਿੰਘ ਦੀ ਮਾਤਾ ਨਾਲ ਇਸ ਬਾਰੇ ਗੱਲਬਾਤ ਕੀਤੀ ਅਤੇ ਆਖਿਰਕਾਰ ਯੋਗਰਾਜ ਸਿੰਘ ਫ਼ਿਲਮਾਂ 'ਚ ਕੰਮ ਕਰਨ ਲਈ ਰਾਜ਼ੀ ਹੋ ਗਏ ।

Related Post