ਯੋਗਰਾਜ ਸਿੰਘ ਦੀ ਹਰ ਪਾਸੇ ਚੜਤ ਹੁਣ ਸਾਊਥ ਦੇ ਸੁਪਰਸਟਾਰ ਰਜਨੀਕਾਂਤ ਦੀ ਫ਼ਿਲਮ ਵਿੱਚ ਕਰਨਗੇ ਕੰਮ

By  Rupinder Kaler June 22nd 2019 06:13 PM

ਪਾਲੀਵੁੱਡ ਅਦਾਕਾਰ ਯੋਗਰਾਜ ਸਿੰਘ ਬਾਲੀਵੁੱਡ ਦੀਆਂ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦਿਖਾਉਣ ਤੋਂ ਬਾਅਦ ਹੁਣ ਸਾਊਥ ਦੇ ਸੁਪਰਸਟਾਰ ਰਜਨੀਕਾਂਤ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ਖ਼ਬਰਾਂ ਦੀ ਮੰਨੀਏ ਤਾਂ ਰਜਨੀਕਾਂਤ ਦੀ ਸੀਰੀਜ਼ 'ਦਰਬਾਰ' ਦੇ ਦੂਜੇ ਸ਼ੈਡਿਊਲ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ, ਤੇ ਇਸ ਸਭ ਦੇ ਚਲਦੇ ਖ਼ਬਰਾਂ ਆ ਰਹੀਆਂ ਹਨ ਕਿ ਇਸ ਵਿੱਚ ਕ੍ਰਿਕੇਟਰ ਯੁਵਰਾਜ ਸਿੰਘ ਦੇ ਪਿਤਾ ਤੇ ਪੰਜਾਬੀ ਅਦਾਕਾਰ ਯੋਗਰਾਜ ਸਿੰਘ ਦੀ ਐਂਟਰੀ ਹੋ ਸਕਦੀ ਹੈ।

https://www.instagram.com/p/Bf0rrl8jUfy/

ਫ਼ਿਲਮ 'ਚ ਯੋਗਰਾਜ ਅਹਿਮ ਕਿਰਦਾਰ ਨਿਭਾਉਣਗੇ। ਇਸ ਦੇ ਨਾਲ ਹੀ ਸੀਰੀਜ਼ ਦੇ ਓਪਨਿੰਗ ਸੀਨ 'ਚ ਉਹ ਰਜਨੀਕਾਂਤ ਦੇ ਨਾਲ ਨਜ਼ਰ ਆਉਣਗੇ। ਦਰਬਾਰ ਦੇ ਡਾਇਰੈਕਟਰ ਮੁਰੁਗਾਦਾਸ ਨੇ ਆਪਣੇ ਹਾਲ ਹੀ 'ਚ ਦਿੱਤੇ ਇੱਕ ਇੰਟਰਵਿਊ 'ਚ ਕਿਹਾ ਕਿ ਸੀਰੀਜ਼ ਦੀ ਸ਼ੂਟਿੰਗ ਅਗਸਤ ਮਹੀਨੇ ਦੇ ਅਖੀਰ ਤੱਕ ਪੂਰੀ ਕਰ ਲਈ ਜਾਵੇਗੀ।

https://www.instagram.com/p/ByyOriFjFTa/

ਜਿਸ 'ਚ ਸੀਰੀਜ਼ ਦੇ ਮੁੱਖ ਐਕਸ਼ਨ ਸੀਨਜ਼ ਦੀ ਸ਼ੂਟਿੰਗ ਜੂਨ ਦੇ ਅਖੀਰ ਤੱਕ ਚੱਲੇਗੀ ਅਤੇ ਸ਼ੂਟਿੰਗ ਅਗਸਤ ਤੱਕ ਚੱਲੇਗੀ। ਸੀਰੀਜ਼ ਇੱਕ ਕੌਪ ਡ੍ਰਾਮਾ ਹੈ। ਜਿਸ ਚ' ਰਜਨੀਕਾਂਤ ਇੱਕ ਆਈਪੀਅੱੈਸ ਅਧਿਕਾਰੀ ਦਾ ਰੋਲ ਪਲੇਅ ਕਰਦੇ ਨਜ਼ਰ ਆਉੁਣਗੇ। ਖ਼ਬਰਾਂ ਤਾਂ ਇਹ ਵੀ ਹਨ ਕਿ ਸੀਰੀਜ਼ 'ਚ ਰਜਨੀਕਾਂਤ ਡਬਲ ਰੋਲ 'ਚ ਨਜ਼ਰ ਆ ਸਕਦੇ ਹਨ।

yograj singh yograj singh

Related Post