ਇਹ ਘਰੇਲੂ ਤਰੀਕੇ ਅਪਣਾ ਕੇ ਤੁਸੀਂ ਵੀ ਨਿਖਾਰ ਸਕਦੇ ਹੋ ਚਿਹਰੇ ਦੀ ਰੰਗਤ

By  Shaminder November 18th 2020 03:26 PM

ਸਰਦੀਆਂ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਅਕਸਰ ਡਰਾਈ ਸਕਿਨ ਅਤੇ ਚਮੜੀ ਨਾਲ ਸਬੰਧਤ ਹੋਰ ਸਮੱਸਿਆਵਾਂ ਦਾ ਸਾਹਮਣਾ ਸਾਨੂੰ ਕਰਨਾ ਪੈਂਦਾ ਹੈ ।ਪਰ ਇਨ੍ਹਾਂ ਸਮੱਸਿਆਵਾਂ ਤੋਂ ਤੁਸੀਂ ਘਰ ‘ਚ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਵਰਤੋਂ ‘ਚ ਲਿਆ ਕੇ ਛੁਟਕਾਰਾ ਪਾ ਸਕਦੇ ਹੋ । ਅੱਜ ਅਸੀਂ ਤੁਹਾਨੂੰ ਸਕਿੱਨ ਦੇ ਨਿਖਾਰ ਨੂੰ ਵਧਾਉਣ ਲਈ ਕੁਝ ਚੀਜ਼ਾਂ ਬਾਰੇ ਦੱਸਾਂਗੇ ।

ਐਲੋਵੇਰਾ ਜੈੱਲ

ਐਲੋਵੇਰਾ ਜੈੱਲ ਨੂੰ ਕਾਫੀ ਸਮਾਂ ਪਹਿਲਾਂ ਤੋਂ ਹੀ ਸਕਿਨ ਨੂੰ ਹੈਲਥੀ ਰੱਖਣ 'ਚ ਇਸਤੇਮਾਲ ਕੀਤਾ ਜਾਂਦਾ ਹੈ। ਇਸਦੇ ਨਾਲ ਹੀ ਐਲੋਵੇਰਾ ਦੇ ਪੱਤਿਆਂ ਦੇ ਅੰਦਰ ਮੌਜੂਦ ਪਿੰਪਲਸ ਅਤੇ ਝੁਰੜੀਆਂ ਨੂੰ ਦੂਰ ਕਰਕੇ ਚਮੜੀ 'ਚ ਕਸਾਅ ਲਿਆਉਂਦਾ ਹੈ ਤਾਂ ਜੇਕਰ ਤੁਸੀਂ ਲੰਬੇ ਸਮੇਂ ਤਕ ਖ਼ੂਬਸੂਰਤ ਅਤੇ ਜਵਾਨ ਨਜ਼ਰ ਆਉਣਾ ਚਾਹੁੰਦੇ ਹੋ ਤਾਂ ਐਲੋਵੇਰਾ ਤੋਂ ਬਿਹਤਰੀਨ ਅਤੇ ਸਸਤਾ ਬਿਊਟੀ ਪ੍ਰੋਡਕਟ ਹੋ ਹੀ ਨਹੀਂ ਸਕਦਾ ਜੋ ਹੈ ਪੂਰੀ ਤਰ੍ਹਾਂ ਨੈਚੁਰਲ।

Aloevera

 

ਕੱਚਾ ਦੁੱਧ ਲੈਕਿਟਕ ਐਸਿਡ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦਾ ਹੈ ਜੋ ਚਿਹਰੇ ਦੇ ਦਾਗ਼-ਧੱਬਿਆਂ ਨੂੰ ਦੂਰ ਕਰਕੇ ਉਸਦੀ ਰੰਗਤ 'ਚ ਵੀ ਸੁਧਾਰ ਲਿਆਉਂਦਾ ਹੈ। ਇੰਨਾ ਹੀ ਨਹੀਂ ਸਰਦੀਆਂ 'ਚ ਡ੍ਰਾਈ ਸਕਿਨ ਦੀ ਪਰੇਸ਼ਾਨੀ ਦਾ ਵੀ ਇਹ ਬਿਹਤਰੀਨ ਹੱਲ ਹੈ।

milk

ਇਸਦੇ ਲਈ ਬਸ ਕੱਚਾ ਦੁੱਧ ਲੈ ਕੇ ਕਾਟਨ ਦੀ ਮਦਦ ਨਾਲ ਉਸਨੂੰ ਚਿਹਰੇ 'ਤੇ ਲਗਾ ਕੇ ਕੁਝ ਦੇਰ ਮਸਾਜ ਕਰੋ, 10-15 ਮਿੰਟ ਬਾਅਦ ਚਿਹਰਾ ਧੋ ਲਓ। ਦੂਸਰਾ ਤਰੀਕਾ ਹੈ ਕੱਚੇ ਦੁੱਧ 'ਚ ਹਲਕਾ ਜਿਹਾ ਹਲਦੀ ਪਾਊਡਰ ਮਿਲਾ ਕੇ ਉਸ ਨਾਲ ਚਿਹਰੇ ਦੀ ਮਸਾਜ ਕਰੋ।

ਨਾਰੀਅਲ ਤੇਲ

ਸਰਦੀਆਂ 'ਚ ਜ਼ਿਆਦਾਤਰ ਘਰਾਂ 'ਚ ਨਾਰੀਅਲ ਤੇਲ ਨੂੰ ਇਸਤੇਮਾਲ ਕੀਤਾ ਜਾਂਦਾ ਹੈ। ਇਹ ਚਮੜੀ ਨੂੰ ਅੰਦਰੂਨੀ ਪੋਸ਼ਣ ਪ੍ਰਦਾਨ ਕਰਦਾ ਹੈ। ਇਸਨੂੰ ਬਾਡੀ 'ਤੇ ਲਗਾਉਣ ਦੇ ਨਾਲ ਹੀ ਚਿਹਰੇ ਦੀ ਵੀ ਮਸਾਜ ਕਰੋ।

coconut oil

ਸੌਣ ਤੋਂ ਪਹਿਲਾਂ ਚਿਹਰੇ 'ਤੇ ਨਾਰੀਅਲ ਤੇਲ ਲਾਏ ਅਤੇ ਰਾਤ ਭਰ ਉਸਨੂੰ ਲੱਗਾ ਰਹਿਣ ਦਿਓ। ਸਵੇਰੇ ਗੁਣਗੁਣੇ ਪਾਣੀ ਨਾਲ ਚਿਹਰਾ ਧੋ ਲਓ।

Related Post