ਇਹ ਆਦਤਾਂ ਅਪਣਾ ਕੇ ਤੁਸੀਂ ਵੀ ਮੋਟਾਪੇ ਤੋਂ ਪਾ ਸਕਦੇ ਹੋ ਛੁਟਕਾਰਾ

By  Shaminder June 30th 2021 06:23 PM

ਤੁਸੀਂ ਜੇ ਮੋੋਟਾਪੇ ਤੋਂ ਪ੍ਰੇਸ਼ਾਨ ਹੋ ਅਤੇ ਬਿਨਾਂ ਐਕਸਰਸਾਈਜ਼ ਤੋਂ ਮੋਟਾਪੇ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਕੁਝ ਆਦਤਾਂ ਅਪਣਾ ਕੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ । ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਆਦਤਾਂ ਦੱਸਾਂਗੇ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਮੋਟਾਪੇ ਤੋਂ ਛੁਟਕਾਰਾ ਪਾ ਸਕਦੇ ਹੋ ।

Cold Water

1 ਸਭ ਤੋਂ ਪਹਿਲਾਂ 1-2 ਗਲਾਸ ਪਾਣੀ ਪੀਣ ਨਾਲ ਦਿਨ ਦੀ ਸ਼ੁਰੂਆਤ ਕਰੋ। ਇਹ ਤੁਹਾਡਾ ਮੈਟਾਬੋਲਿਜ਼ਮ ਵਧਾਏਗਾ।

2 ਜਦੋਂ ਵੀ ਤੁਸੀਂ ਭੋਜਨ ਲੈਂਦੇ ਹੋ, ਅੱਧਾ ਘੰਟਾ ਪਹਿਲਾਂ ਕਾਫ਼ੀ ਪਾਣੀ ਪੀਓ। ਇਸ ਤਰ੍ਹਾਂ ਕਰਨ ਨਾਲ ਤੁਸੀਂ ਘੱਟ ਖਾਓਗੇ।

ਹੋਰ ਪੜ੍ਹੋ : ਫਰਹਾਨ ਅਖਤਰ ਦੀ ਫ਼ਿਲਮ ‘ਤੂਫਾਨ’ ਦਾ ਟ੍ਰੇਲਰ ਰਿਲੀਜ਼

3 ਬਾਹਰ ਦਾ ਖਾਣਾ, ਵਧੇਰੇ ਤੇਲ ਵਾਲਾ, ਬਰਗਰ, ਪੀਜ਼ਾ ਖਾਣ ਤੋਂ ਪਰਹੇਜ਼ ਕਰੋ।

4 ਮਿੱਠੀਆ ਚੀਜ਼ਾਂ ਘੱਟ ਤੋਂ ਘੱਟ ਖਾਓ। ਇਸ ਕਾਰਨ ਭਾਰ ਤੇਜ਼ੀ ਨਾਲ ਵਧਦਾ ਹੈ।

Sweets

5 ਭੋਜਨ ਵਿਚ ਸਬਜ਼ੀਆਂ, ਦਾਲ ਅਤੇ ਸਲਾਦ ਵਧੇਰੇ ਖਾਓ। ਇਹ ਭਾਰ ਘਟਾਏਗਾ।

6 ਸੌਣ ਤੋਂ ਇਕ ਘੰਟੇ ਪਹਿਲਾਂ ਇਕ ਗਲਾਸ ਚਰਬੀ ਰਹਿਤ ਦੁੱਧ ਪੀਓ।

7 ਹਮੇਸ਼ਾਂ ਬੈਠ ਕੇ ਅਤੇ ਖਾਣਾ ਖਾਓ। ਇਸ ਕਾਰਨ ਭੋਜਨ ਜਲਦੀ ਹਜ਼ਮ ਹੋ ਜਾਵੇਗਾ ਅਤੇ ਪੇਟ ਵੀ ਜਲਦੀ ਭਰ ਜਾਵੇਗਾ।

 

 

Related Post