ਇਹ ਆਦਤਾਂ ਅਪਣਾ ਕੇ ਤੁਸੀਂ ਵੀ ਮੋਟਾਪੇ ਤੋਂ ਪਾ ਸਕਦੇ ਹੋ ਛੁਟਕਾਰਾ

written by Shaminder | June 30, 2021

ਤੁਸੀਂ ਜੇ ਮੋੋਟਾਪੇ ਤੋਂ ਪ੍ਰੇਸ਼ਾਨ ਹੋ ਅਤੇ ਬਿਨਾਂ ਐਕਸਰਸਾਈਜ਼ ਤੋਂ ਮੋਟਾਪੇ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਕੁਝ ਆਦਤਾਂ ਅਪਣਾ ਕੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ । ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਆਦਤਾਂ ਦੱਸਾਂਗੇ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਮੋਟਾਪੇ ਤੋਂ ਛੁਟਕਾਰਾ ਪਾ ਸਕਦੇ ਹੋ । Cold Water 1 ਸਭ ਤੋਂ ਪਹਿਲਾਂ 1-2 ਗਲਾਸ ਪਾਣੀ ਪੀਣ ਨਾਲ ਦਿਨ ਦੀ ਸ਼ੁਰੂਆਤ ਕਰੋ। ਇਹ ਤੁਹਾਡਾ ਮੈਟਾਬੋਲਿਜ਼ਮ ਵਧਾਏਗਾ। 2 ਜਦੋਂ ਵੀ ਤੁਸੀਂ ਭੋਜਨ ਲੈਂਦੇ ਹੋ, ਅੱਧਾ ਘੰਟਾ ਪਹਿਲਾਂ ਕਾਫ਼ੀ ਪਾਣੀ ਪੀਓ। ਇਸ ਤਰ੍ਹਾਂ ਕਰਨ ਨਾਲ ਤੁਸੀਂ ਘੱਟ ਖਾਓਗੇ। ਹੋਰ ਪੜ੍ਹੋ : ਫਰਹਾਨ ਅਖਤਰ ਦੀ ਫ਼ਿਲਮ ‘ਤੂਫਾਨ’ ਦਾ ਟ੍ਰੇਲਰ ਰਿਲੀਜ਼
3 ਬਾਹਰ ਦਾ ਖਾਣਾ, ਵਧੇਰੇ ਤੇਲ ਵਾਲਾ, ਬਰਗਰ, ਪੀਜ਼ਾ ਖਾਣ ਤੋਂ ਪਰਹੇਜ਼ ਕਰੋ। 4 ਮਿੱਠੀਆ ਚੀਜ਼ਾਂ ਘੱਟ ਤੋਂ ਘੱਟ ਖਾਓ। ਇਸ ਕਾਰਨ ਭਾਰ ਤੇਜ਼ੀ ਨਾਲ ਵਧਦਾ ਹੈ। Sweets 5 ਭੋਜਨ ਵਿਚ ਸਬਜ਼ੀਆਂ, ਦਾਲ ਅਤੇ ਸਲਾਦ ਵਧੇਰੇ ਖਾਓ। ਇਹ ਭਾਰ ਘਟਾਏਗਾ। 6 ਸੌਣ ਤੋਂ ਇਕ ਘੰਟੇ ਪਹਿਲਾਂ ਇਕ ਗਲਾਸ ਚਰਬੀ ਰਹਿਤ ਦੁੱਧ ਪੀਓ। 7 ਹਮੇਸ਼ਾਂ ਬੈਠ ਕੇ ਅਤੇ ਖਾਣਾ ਖਾਓ। ਇਸ ਕਾਰਨ ਭੋਜਨ ਜਲਦੀ ਹਜ਼ਮ ਹੋ ਜਾਵੇਗਾ ਅਤੇ ਪੇਟ ਵੀ ਜਲਦੀ ਭਰ ਜਾਵੇਗਾ।    

0 Comments
0

You may also like