ਇਹ ਘਰੇਲੂ ਉਪਾਅ ਅਪਣਾ ਕੇ ਤੁਸੀਂ ਵੀ ਆਪਣੇ ਦੰਦਾਂ ਨੂੰ ਬਣਾ ਸਕਦੇ ਹੋ ਮਜ਼ਬੂਤ ਅਤੇ ਚਮਕਦਾਰ

By  Shaminder December 7th 2020 04:49 PM

ਦੰਦਾਂ ਨੂੰ ਮਜ਼ਬੂਤ ਅਤੇ ਚਮਕਦਾਰ ਬਨਾਉਣ ਲਈ ਅਸੀਂ ਟੂਥਪੇਸਟ ਦਾ ਇਸਤੇਮਾਲ ਤਾਂ ਕਰਦੇ ਹੀ ਹਾਂ । ਪਰ  ਘਰੇਲੂ ਉਪਾਅ ਅਪਣਾ ਕੇ ਦੰਦਾਂ ਨੁੰ ਚਮਕਦਾਰ ਬਣਾਇਆ ਜਾ ਸਕਦਾ ਹੈ । ਇਸ ਦੇ ਨਾਲ ਹੀ ਦੰਦਾਂ ਦਾ ਪੀਲਾਪਣ ਵੀ ਦੂਰ ਕੀਤਾ ਜਾ ਸਕਦਾ ਹੈ । ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਡੀ ਰਸੋਈ ‘ਚ ਮੌਜੂਦ ਚੀਜ਼ਾਂ ਤੁਹਾਡੇ ਦੰਦਾਂ ਨੂੰ ਕਿਵੇਂ ਮਜ਼ਬੂਤ ਅਤੇ ਚਮਕਦਾਰ ਬਣਾਉਂਦੀਆਂ ਹਨ ।

teeth

ਜੇਕਰ ਤੁਸੀਂ ਆਪਣੇ ਦੰਦਾਂ ਨੂੰ ਸਿਹਤਮੰਦ ਮਜ਼ਬੂਤ ਤੇ ਚਮਕਦਾਰ ਬਣਾਉਣਾ ਚਾਹੁੰਦੇ ਹੋ ਤਾਂ ਰਸੋਈ 'ਚ ਕੁਝ ਅਜਿਹੀਆਂ ਚੀਜ਼ਾਂ ਮੌਜੂਦ ਹਨ ਜਿਸਦੇ ਇਸਤੇਮਾਲ ਨਾਲ ਤੁਸੀਂ ਆਪਣੇ ਦੰਦਾਂ ਦਾ ਪੀਲਾਪਣ ਦੂਰ ਕਰ ਸਕਦੇ ਹੋ। ਆਓ ਜਾਣਦੇ ਹਾ

ਹੋਰ ਪੜ੍ਹੋ : ਜਦੋਂ ਇਸ ਅਦਾਕਾਰਾ ਨੇ ਦੰਦਾਂ ਨਾਲ ਚੁੱਕੇ ਸੱਪ, ਤਸਵੀਰਾਂ ਹੋ ਰਹੀਆਂ ਵਾਇਰਲ

teeth ਨਾਰੀਅਲ ਜਾਂ ਤਿਲ ਦਾ ਤੇਲ

ਜੇਕਰ ਤੁਹਾਡੇ ਮੂੰਹ 'ਚੋਂ ਬਦਬੂ ਆਉਂਦੀ ਹੈ ਤਾਂ ਇਕ ਟੀ-ਸਪੂਨ ਨਾਰੀਅਲ ਜਾਂ ਤਿਲ ਦਾ ਤੇਲ ਲਓ ਅਤੇ ਉਸਨੂੰ ਮੂੰਹ ਦੇ ਚਾਰੋਂ ਪਾਸੇ ਘਮਾਓ। ਥੋੜ੍ਹੀ ਦੇਰ ਬਾਅਦ ਉਸਨੂੰ ਥੁੱਕ ਕੇ ਗੁਣਗੁਣੇ ਪਾਣੀ ਨਾਲ ਕੁੱਲਾ ਕਰ ਲਓ। ਇਸਤੋਂ ਤਕਰੀਬਨ ਇਕ ਘੰਟੇ ਤਕ ਕੁਝ ਵੀ ਨਾ ਖਾਓ। ਅਜਿਹਾ ਕਰਨ ਨਾਲ ਮੂੰਹ 'ਚੋਂ ਆਉਣ ਨਾਲੀ ਬਦਬੂ ਦੂਰ ਹੋ ਜਾਵੇਗੀ।

teeth

ਨਮਕ ਤੇ ਅਮਰੂਦ ਦੇ ਪੱਤੇ

ਜੇਕਰ ਤੁਹਾਡੇ ਦੰਦਾਂ 'ਚ ਦਰਦ ਹੁੰਦਾ ਹੈ ਤਾਂ ਤੁਸੀਂ ਇਕ ਗਿਲਾਸ ਪਾਣੀ 'ਚ ਥੋੜ੍ਹਾ ਜਿਹਾ ਲੂਣ ਘੋਲੋ ਅਤੇ ਉਸਨੂੰ ਤਿੰਨ-ਚਾਰ ਅਮਰੂਦ ਦੇ ਪੱਤਿਆਂ ਦੇ ਨਾਲ ਉਬਾਲੋ। ਪਾਣੀ ਨੂੰ ਛਾਣ ਲਓ ਅਤੇ ਦਿਨ 'ਚ ਦੋ ਬਾਰ ਇਸ ਪਾਣੀ ਨਾਲ ਕੁੱਲਾ ਕਰ ਲਓ। ਅਜਿਹਾ ਕਰਨ ਨਾਲ ਦੰਦਾਂ ਦੇ ਦਰਦ 'ਚ ਰਾਹਤ ਮਿਲੇਗੀ।

ਹਲਦੀ ਅਤੇ ਨਮਕ

ਜੇਕਰ ਮਸੂੜਿਆਂ 'ਚੋਂ ਖ਼ੂਨ ਨਿਕਲ ਰਿਹਾ ਹੈ ਤਾਂ ਇਕ ਬੋਲ 'ਚ ਨਮਕ, ਹਲਦੀ ਅਤੇ ਸਰੋਂ ਦੇ ਤੇਲ ਦੀਆਂ ਕੁਝ ਬੂੰਦਾਂ ਮਿਲਾਓ। ਇਸ ਨਾਲ ਬਣੇ ਪੇਸਟ ਨਾਲ ਦੰਦਾਂ ਦੀ ਚੰਗੀ ਤਰ੍ਹਾਂ ਮਾਲਿਸ਼ ਕਰੋ। ਤੁਹਾਡੇ ਮਸੂੜਿਆਂ 'ਚੋਂ ਖ਼ੂਨ ਨਿਕਲਣਾ ਬੰਦ ਹੋ ਜਾਵੇਗਾ।

 

Related Post