ਆਪਣੇ ਬਾਡੀਗਾਰਡ ਨੂੰ ਏਨੇਂ ਕਰੋੜ ਦੀ ਸੈਲਰੀ ਦਿੰਦੇ ਹਨ ਇਹ ਫ਼ਿਲਮੀ ਸਿਤਾਰੇ

By  Rupinder Kaler June 16th 2020 06:25 PM

ਬਾਲੀਵੁੱਡ ਦੇ ਬਹੁਤ ਸਾਰੇ ਅਜਿਹੇ ਸਿਤਾਰੇ ਹਨ ਜਿਹੜੇ ਆਪਣੀ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਵੱਲ ਖ਼ਾਸ ਧਿਆਨ ਦਿੰਦੇ ਹਨ । ਕੁਝ ਸਿਤਾਰੇ ਤਾਂ ਅਜਿਹੇ ਹਨ ਜਿਹੜੇ ਕਈ ਸਾਲਾਂ ਤੋਂ ਇੱਕ ਹੀ ਸੁਰੱਖਿਆ ਗਾਰਡ ਤੇ ਭਰੋਸਾ ਕਰੀ ਬੈਠੇ ਹਨ, ਤੇ ਇਹ ਬਾਡੀਗਾਰਡ ਵੀ ਕਿਸੇ ਫ਼ਿਲਮੀ ਸਿਤਾਰੇ ਤੋਂ ਘੱਟ ਨਹੀਂ । ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸ਼ਾਹਰੁਖ ਖ਼ਾਨ ਦੀ ਜਿਹੜੇ ਲੱਖਾਂ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਆ ਰਹੇ ਹਨ ।

shahrukh shahrukh

ਉਹਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਰਵੀ ਸਿੰਘ ਨਾਂ ਦੇ ਬਾਡੀਗਾਰਡ ਦੇ ਭਰੋਸੇ ਤੇ ਹੈ । ਰਵੀ ਸ਼ਾਹਰੁਖ ਖ਼ਾਨ ਦੇ ਨਾਲ ਪਿਛਲੇ ਕਈ ਸਾਲਾਂ ਤੋਂ ਹੈ । ਖ਼ਬਰਾਂ ਦੀ ਮੰਨੀਏ ਤਾਂ ਸ਼ਾਹਰੁਖ ਰਵੀ ਨੂੰ 2.5 ਕਰੋੜ ਰੁਪਏ ਸਾਲ ਦੀ ਤਨਖਾਹ ਦਿੰਦੇ ਹਨ ।

ਇਸੇ ਤਰ੍ਹਾਂ ਸਲਮਾਨ ਖ਼ਾਨ ਦੇ ਬਾਡੀ ਗਾਰਡ ਸ਼ੇਰਾ ਵੀ ਪਿਛਲੇ 20 ਸਾਲਾਂ ਤੋਂ ਸਲਮਾਨ ਦੀ ਸੁਰੱਖਿਆ ਵਿੱਚ ਲੱਗਾ ਹੋਇਆ ਹੈ । ਸ਼ੇਰਾ ਦਾ ਅਸਲ ਨਾਂਅ ਗੁਰਮੀਤ ਸਿੰਘ ਜੌਲੀ ਹੈ । ਖ਼ਬਰਾਂ ਮੁਤਾਬਿਕ ਸਲਮਾਨ ਸ਼ੇਰਾ ਨੂੰ 2 ਕਰੋੜ ਰੁਪਏ ਸਾਲ ਦੀ ਤਨਖਾਹ ਦਿੰਦੇ ਹਨ ।

ਆਮਿਰ ਖ਼ਾਨ ਵੀ ਬਾਲੀਵੁੱਡ ਦੇ ਉਹ ਸਿਤਰੇ ਹਨ ਜਿਹੜੇ ਆਪਣੇ ਬਾਡੀਗਾਰਡ ਨੂੰ ਕਰੋੜਾਂ ਵਿੱਚ ਸੈਲਰੀ ਦਿੰਦੇ ਹਨ । ਆਮਿਰ ਖ਼ਾਨ ਦੇ ਬਾਡੀਗਾਰਡ ਦਾ ਨਾਂਅ ਯੁਵਰਾਜ ਗੋੜਪੜੇ ਹੈ, ਜਿਹੜਾ ਕਿ ਪਿਛਲੇ ਕਈ ਸਾਲਾਂ ਤੋਂ ਆਮਿਰ ਖ਼ਾਨ ਦੇ ਨਾਲ ਕੰਮ ਕਰਦਾ ਆ ਰਿਹਾ ਹੈ । ਆਮਿਰ ਖ਼ਾਨ ਆਪਣੇ ਬਾਡੀਗਾਰਡ ਨੂੰ 2 ਕਰੋੜ ਰੁਪਏ ਸਾਲ ਦੀ ਤਨਖਾਹ ਦਿੰਦੇ ਹਨ ।

ਇਸੇ ਤਰ੍ਹਾਂ ਜਤਿੰਦਰ ਨਾਂਅ ਦਾ ਬਾਡੀਗਾਰਡ ਅਮਿਤਾਬ ਬੱਚਨ ਦੀ ਸੁਰੱਖਿਆ ਪਿਛਲੇ ਕਈ ਸਾਲਾਂ ਤੋਂ ਕਰਦਾ ਆ ਰਿਹਾ ਹੈ । ਜਤਿੰਦਰ ਅਮਿਤਾਬ ਬੱਚਨ ਨਾਲ ਅਕਸਰ ਨਜ਼ਰ ਆਉਂਦਾ ਹੈ । ਅਮਿਤਾਬ ਜਤਿੰਦਰ ਨੂੰ 1.5 ਕਰੋੜ ਰੁਪਏ ਸੈਲਰੀ ਸਾਲ ਦੀ ਦਿੰਦੇ ਹਨ ।

ਅਕਸ਼ੇ ਕੁਮਾਰ ਦੇ ਬਾਡੀਗਾਰਡ ਦਾ ਨਾਂਅ ਸ਼੍ਰੇਯਸ ਠੇਲੇ ਹੈ । ਅਕਸ਼ੇ ਆਪਣੇ ਬਾਡੀਗਾਰਡ ਨੂੰ 1.2 ਕਰੋੜ ਰੁਪਏ ਸਾਲ ਦੀ ਤਨਖਾਹ ਦਿੰਦੇ ਹਨ ।

Related Post