ਹਰੇ ਪਿਆਜ਼ ਦਾ ਸੇਵਨ ਕਰਨ ਦੇ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ, ਜਾਣ ਕੇ ਹੋ ਜਾਓਗੇ ਹੈਰਾਨ

By  Shaminder January 5th 2022 06:14 PM

ਪਿਆਜ਼ ਜਿੱਥੇ ਖਾਣੇ ਦਾ ਸੁਆਦ ਵਧਾਉਂਦਾ ਹੈ, ਉੱਥੇ ਹੀ ਇਸ ਦੇ ਇਸਤੇਮਾਲ ਦੇ ਹੋਰ ਵੀ ਕਈ ਫਾਇਦੇ ਹਨ ।ਆਮ ਤੌਰ ‘ਤੇ ਇਸ ਨੂੰ ਅਸੀਂ ਆਪਣੇ ਸਲਾਦ ਦੇ ਰੂਪ ‘ਚ ਖਾਣਾ ਪਸੰਦ ਕਰਦੇ ਹਾਂ । ਇਸ ਦੇ ਨਾਲ ਹੀ ਇਸ ‘ਚ ਕਈ ਅਜਿਹੇ ਗੁਣ ਵੀ ਪਾਏ ਜਾਂਦੇ ਹਨ । ਜੋ ਸਿਹਤ (Health)ਨੂੰ ਕਈ ਲਾਭ ਪਹੁੰਚਾਉਂਦੇ ਹਨ । ਅੱਜ ਅਸੀਂ ਤੁਹਾਨੂੰ ਪਿਆਜ਼ ਤੋਂ ਸਰੀਰ ਨੂੰ ਹੋਣ ਵਾਲੇ ਫਾਇਦੇ ਦੇ ਬਾਰੇ ਦੱਸਾਂਗੇ । ਪਰ ਜੇ ਅਸੀਂ ਹਰੇ ਪਿਆਜ਼ (Green Onion) ਦਾ ਇਸਤੇਮਾਲ ਕਰਦੇ ਹਾਂ ਤਾਂ ਇਸ ਦੇ ਫਾਇਦੇ ਦੁੱਗਣੇ ਹੋ ਜਾਂਦੇ ਹਨ ।

Onion, image From google

ਹੋਰ ਪੜ੍ਹੋ : ਕੰਠ ਕਲੇਰ ਦੀ ਆਵਾਜ਼ ‘ਚ ਸੁਣੋ ਭਗਤ ਰਵੀਦਾਸ ਜੀ ਨੂੰ ਸਮਰਪਿਤ ਧਾਰਮਿਕ ਗੀਤ

ਹਰੇ ਪਿਆਜ਼ ਦਾ ਇਸਤੇਮਾਲ ਜਿੱਥੇ ਇਮਿਊਨਿਟੀ ਨੂੰ ਵਧਾਉਂਦਾ ਹੈ। ਇਸ ਦੇ ਨਾਲ ਹੀ ਇਸ ‘ਚ ਪਾਏ ਜਾਣ ਵਾਲੇ ਵਿਟਾਮਿਨਸ ਸਾਡੀ ਇਮਿਊਨਿਟੀ ਨੂੰ ਮਜ਼ਬੂਤ ਕਰਦੇ ਹਨ । ਹਰੇ ਪਿਆਜ਼ ਦਾ ਇਸਤੇਮਾਲ ਭਾਰ ਘਟਾਉਣ ‘ਚ ਵੀ ਮਦਦਗਾਰ ਸਾਬਿਤ ਹੁੰਦਾ ਹੈ ।

green onion image From google

ਕਿਉਂਕਿ ਇਸ ‘ਚ ਕੈਲੋਰੀ ਦੀ ਮਾਤਰਾ ਘੱਟ ਹੁੰਦੀ ਹੈ ਜੋ ਭਾਰ ਘਟਾਉਣ ‘ਚ ਸਹਾਇਤਾ ਕਰਦੀ ਹੈ ।ਹਰਾ ਪਿਆਜ ਅੱਖਾਂ ਦੀ ਸਿਹਤ ਲਈ ਵੀ ਫ਼ਾਇਦੇਮੰਦ ਹੈ। ਇਸ ’ਚ ਕੈਰੋਟੀਨਾਈਡ ਨਾਮਕ ਤੱਤ ਮੌਜੂਦ ਹੈ ਜੋ ਅੱਖਾਂ ਦੀ ਰੌਸ਼ਨੀ ਵਧਾਉਣ ’ਚ ਮਦਦ ਕਰਦਾ ਹੈ। ਹਾਈਬਲੈੱਡ ਪ੍ਰੈਸ਼ਰ ਦੇ ਮਰੀਜ ਹਰੇ ਪਿਆਜ ਦਾ ਸੇਵਨ ਕਰਨ ਇਸ ’ਚ ਮੌਜੂਦ ਸਲਫਰ ਹਾਈ ਬਲੈੱਡ ਪ੍ਰੈਸ਼ਰ ਦੀ ਪਰੇਸ਼ਾਨੀ ਨੂੰ ਘੱਟ ਕਰਨ ’ਚ ਮਦਦ ਕਰਦਾ ਹੈ।

 

Related Post