ਕੋਈ ਇਸ ਤਰ੍ਹਾਂ ਦਾ ਕਾਰੋਬਾਰ ਕਰਕੇ ਵੀ ਕਮਾ ਸਕਦਾ ਹੈ ਲੱਖਾਂ ਰੁਪਏ, ਜਾਣਕੇ ਹੋ ਜਾਓਗੇ ਹੈਰਾਨ

By  Rupinder Kaler September 17th 2020 06:03 PM -- Updated: September 17th 2020 06:08 PM

ਸਲਾਦ ਕਹਿਣ ਨੂੰ ਤਾਂ ਆਮ ਜਿਹੀ ਚੀਜ਼ ਹੈ, ਪਰ ਇੱਕ ਔਰਤ ਅਜਿਹੀ ਹੈ ਜਿਹੜੀ ਸਲਾਦ ਤੋਂ ਲੱਖਾਂ ਰੁਪਏ ਕਮਾ ਰਹੀ ਹੈ । ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਪੁਣੇ ਦੀ ਰਹਿਣ ਵਾਲੀ ਮੇਘਾ ਬਾਫਨਾ ਦੀ ਜਿਸ ਨੇ ਸਾਲ 2017 ਵਿੱਚ ਸਲਾਦ ਦਾ ਕਾਰੋਬਾਰ ਸ਼ੁਰੂ ਕੀਤਾ ਸੀ । ਮੇਘਾ ਦਾ ਇਹ ਕਾਰੋਬਾਰ ਸੋਸ਼ਲ ਮੀਡੀਆ ਰਾਹੀਂ ਚੱਲਦਾ ਹੈ । ਮੇਘਾ ਮੁਤਾਬਿਕ ਜਦੋਂ ਉਸ ਨੇ ਇਹ ਕਾਰੋਬਾਰ ਸ਼ੁਰੂ ਕੀਤਾ ਸੀ ਉਸ ਨੂੰ ਪਹਿਲੇ ਹੀ ਦਿਨ 5 ਆਰਡਰ ਪ੍ਰਾਪਤ ਹੋਏ ।

Salad

ਲੋਕਾਂ ਨੂੰ ਮੇਘਾ ਦਾ ਸਲਾਦ ਬਹੁਤ ਪਸੰਦ ਆਇਆ । ਜਿਵੇਂ-ਜਿਵੇਂ ਆਰਡਰ ਵਧਦਾ ਗਿਆ, ਕਾਰੋਬਾਰ ਵੀ ਵੱਡਾ ਹੁੰਦਾ ਗਿਆ। ਅੱਜ, ਮੇਘਾ ਇੱਕ ਕਾਰੋਬਾਰੀ ਮਹਿਲਾ ਹੈ। ਉਸ ਨੇ ਇਹ ਕਾਰੋਬਾਰ ਸਿਰਫ 3,000 ਹਜ਼ਾਰ ਰੁਪਏ ਵਿੱਚ ਸ਼ੁਰੂ ਕੀਤਾ ਸੀ ਪਰ ਅੱਜ ਦੇ ਸਮੇਂ ਵਿੱਚ ਉਸ ਨੇ ਤਕਰੀਬਨ 22 ਲੱਖ ਰੁਪਏ ਦੀ ਕਮਾਈ ਕਰ ਲਈ ਹੈ।

ਹੋਰ ਪੜ੍ਹੋ :

ਕਰੇਲਾ ਖਾਣਾ ਪਸੰਦ ਨਹੀਂ ਤਾਂ ਇਸ ਨੂੰ ਖਾਣਾ ਸ਼ੁਰੂ ਕਰ ਦਿਓ, ਕਈ ਬਿਮਾਰੀਆਂ ਕਰਦਾ ਹੈ ਦੂਰ

ਖੇਤੀਬਾੜੀ ਬਿੱਲ ਦੇ ਵਿਰੋਧ ’ਚ ਅਦਾਕਾਰ ਗੱਗੂ ਗਿੱਲ ਵੀ ਆਏ ਮੈਦਾਨ ’ਚ, ਕਿਸਾਨਾਂ ਨੂੰ ਲੈ ਕੇ ਆਖੀ ਵੱਡੀ ਗੱਲ

Salad

ਮੇਘਾ ਸਲਾਦ ਦੇ ਪੈਕੇਟ ਤਿਆਰ ਕਰਨ ਲਈ ਹਰ ਸਵੇਰੇ ਸਾਢੇ ਚਾਰ ਵਜੇ ਉੱਠਦੀ ਹੈ। ਮੇਘਾ ਦਾ ਕਾਰੋਬਾਰ ਹੁਣ ਪੂਰੀ ਤਰ੍ਹਾਂ ਸੈਟਲ ਹੈ। ਤਾਲਾਬੰਦੀ ਤੋਂ ਪਹਿਲਾਂ ਉਸ ਦੇ ਲਗਪਗ 200 ਨਿਯਮਤ ਗਾਹਕ ਸੀ। ਉਸ ਦੀ ਮਾਸਿਕ ਬੱਚਤ 75 ਹਜ਼ਾਰ ਤੋਂ ਲੈ ਕੇ 1 ਲੱਖ ਰੁਪਏ ਤੱਕ ਹੈ। ਉਸ ਨੇ ਪਿਛਲੇ ਚਾਰ ਸਾਲਾਂ ਵਿੱਚ ਲਗਪਗ 22 ਲੱਖ ਰੁਪਏ ਦੀ ਕਮਾਈ ਕੀਤੀ ਹੈ।

Related Post