ਦੋਸਤੀ ਦੀ ਮਿਸਾਲ ਹੋਵੇਗੀ ਮੰਗਵੀਂ ਕਮੀਜ਼, ਯੰਗਵੀਰ ਦੀ ਧਮਾਕੇਦਾਰ ਐਂਟਰੀ (ਟੀਜ਼ਰ)

By  Gourav Kochhar June 24th 2018 06:54 AM

ਪੀਟੀਸੀ ਪੰਜਾਬੀ ਦਾ ਟੀ.ਵੀ. ਹੋਸਟ ਤੇ ਗਾਇਕ ਯੰਗਵੀਰ ਦਾ ਨਵਾਂ ਗੀਤ 'ਮੰਗਵੀਂ ਕਮੀਜ਼' ਦਾ ਹਾਲ ਹੀ ਟੀਜ਼ਰ ਰਿਲੀਜ਼ ਹੋਇਆ ਹੈ, ਜਿਸ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਟੀਜ਼ਰ 'ਚ ਯੰਗਵੀਰ ਆਪਣੇ ਦੋਸਤ ਨਾਲ ਫੋਨ 'ਤੇ ਦੋਸਤੀ ਦੀਆਂ ਗੱਲਾਂ ਕਰਦੇ ਨਜ਼ਰ ਆ ਰਹੇ ਹਨ। ਇਸ ਗੀਤ 'ਚ ਯੰਗਵੀਰ youngveer ਦਾ ਦੋਸਤ ਫੋਜੀ ਦੇ ਕਿਰਦਾਰ 'ਚ ਨਜ਼ਰ ਆਉਂਦਾ ਹੈ। ਜਦੋਂ ਯੰਗਵੀਰ ਦੋਸਤ ਦੇ ਘਰ ਪਹੁੰਚਦਾ ਹੈ ਤਾਂ ਉਸ ਨੂੰ ਪਤਾ ਲੱਗਦਾ ਕਿ ਉਸ ਦਾ ਦੋਸਤ Mr. Punjab 2017 - Harpawit Singh ਬਾਰਡਰ 'ਤੇ ਚੱਲ ਰਹੇ ਮਾੜੇ ਹਾਲਤਾਂ ਦਾ ਸ਼ਿਕਾਰ ਹੋ ਜਾਂਦਾ ਹੈ। ਦੱਸ ਦੇਈਏ ਕਿ ਯੰਗਵੀਰ ਸਿੰਘ ਦਾ 'ਮੰਗਵੀਂ ਕਮੀਜ਼' ਗੀਤ 28 ਜੂਨ ਨੂੰ ਰਿਲੀਜ਼ ਹੋਵੇਗਾ। ਕੁਝ ਦਿਨ ਪਹਿਲਾਂ ਯੰਗਵੀਰ ਨੇ ਇਕ ਅਧਿਕਾਰਕ ਪੋਸਟਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਸੀ। ਯੰਗਵੀਰ ਨੇ ਪੋਸਟਰ ਨੂੰ ਸ਼ੇਅਰ ਕਰਦਿਆਂ ਲਿਖਿਆ ਸੀ, ''ਦੋ ਯਾਰਾਂ ਦੀ ਕਹਾਣੀ ਮੰਗਵੀਂ ਕਮੀਜ਼''।

youngveer

ਇਸ ਗੀਤ ਨੂੰ ਆਵਾਜ਼ ਦੇਣ ਦੇ ਨਾਲ-ਨਾਲ ਇਸ ਦੇ ਕੰਪੋਜ਼ਰ ਵੀ ਖੁਦ ਯੰਗਵੀਰ youngveer ਹੀ ਹਨ। 'ਮੰਗਵੀਂ ਕਮੀਜ਼' ਗੀਤ ਦੇ ਬੋਲ ਸ਼ੁਭਮ ਚੰਨ ਅੰਗਰੇਜ਼ ਨੇ ਲਿਖੇ ਹਨ ਤੇ ਗੀਤ ਨੂੰ ਮਿਊਜ਼ਿਕ ਜੈਮੀਤ ਨੇ ਦਿੱਤਾ ਹੈ। ਵੀਡੀਓ ਟੀਮ ਲਾਸਟ ਪੇਜ ਵਲੋਂ ਬਣਾਈ ਗਈ ਹੈ, ਜਿਹੜੀ ਸੈਵਨ ਸਟੋਨ ਐਂਟਰਟੇਨਮੈਂਟ ਦੇ ਬੈਨਰ ਹੇਠ ਯੂਟਿਊਬ 'ਤੇ ਰਿਲੀਜ਼ ਹੋਵੇਗੀ। ਯੰਗਵੀਰ ਦਾ ਇਹ ਗੀਤ ਯਾਰੀ-ਦੋਸਤੀ 'ਤੇ ਆਧਾਰਿਤ ਹੈ।

youngveer

ਦੱਸਣਯੋਗ ਹੈ ਕਿ ਸਾਲ 2016 'ਚ ਯੰਗਵੀਰ ਦਾ ਡੈਬਿਊ ਟਰੈਕ 'ਗੁਜ਼ਾਰਿਸ਼' ਰਿਲੀਜ਼ ਹੋਇਆ ਸੀ, ਜਿਸ ਨਾਲ ਉਨ੍ਹਾਂ ਨੇ ਪੂਰਾ ਨਿਆਂ ਕੀਤਾ ਸੀ। ਉਨ੍ਹਾਂ ਦੇ ਇਸ ਗੀਤ ਨੂੰ ਅੱਜ ਵੀ ਲੋਕ ਬੇਹੱਦ ਪਸੰਦ ਕਰਦੇ ਹਨ।

https://www.youtube.com/watch?time_continue=3&v=m346e23qvvc

youngveer

Related Post