ਯੁੱਧਵੀਰ ਮਾਣਕ ਦੀ ਸਿਹਤ 'ਚ ਹੋਇਆ ਸੁਧਾਰ, ਜਲਦ ਬਣ ਸਕਦੇ ਨੇ ਸਟੇਜਾਂ ਦੀ ਸ਼ਾਨ, ਜੈਜ਼ੀ ਬੀ ਨੇ ਸਾਂਝੀ ਕੀਤੀ ਜਾਣਕਾਰੀ

By  Aaseen Khan April 12th 2019 10:31 AM -- Updated: April 12th 2019 11:05 AM

ਯੁੱਧਵੀਰ ਮਾਣਕ ਦੀ ਸਿਹਤ 'ਚ ਹੋਇਆ ਸੁਧਾਰ, ਜਲਦ ਬਣ ਸਕਦੇ ਨੇ ਸਟੇਜਾਂ ਦੀ ਸ਼ਾਨ, ਜੈਜ਼ੀ ਬੀ ਨੇ ਸਾਂਝੀ ਕੀਤੀ ਜਾਣਕਾਰੀ : ਜੈਜ਼ੀ ਬੀ ਪੰਜਾਬ ਦੇ ਭੰਗੜਾ ਕਰਾਊਨ ਦੇ ਨਾਮ ਨਾਲ ਵੀ ਜਾਣੇ ਜਾਂਦੇ ਹਨ। ਚੰਗੇ ਗਾਇਕ ਹੋਣ ਦੇ ਨਾਲ ਨਾਲ ਉਹ ਦਿਲ ਤੋਂ ਵੀ ਹਮੇਸ਼ਾ ਆਪਣਿਆਂ ਦਾ ਸਾਥ ਨਿਭਾਉਂਦੇ ਹਨ। ਮਾਣਕ ਪਰਿਵਾਰ ਨਾਲ ਜੈਜ਼ੀ ਬੀ ਦਾ ਹਮੇਸ਼ਾ ਤੋਂ ਹੀ ਬਹੁਤ ਗੂੜ੍ਹਾ ਪਿਆਰ ਰਿਹਾ ਹੈ। ਭਾਵੇਂ ਉਸ ਪਰਿਵਾਰ 'ਤੇ ਕਿੰਨੀਆਂ ਹੀ ਮੁਸ਼ਕਿਲਾਂ ਆਈਆਂ ਹੋਣ ਜੈਜ਼ੀ ਬੀ ਨੇ ਹਮੇਸ਼ਾ ਆਪਣੇ ਉਸ ਪਰਿਵਾਰ ਦਾ ਸਾਥ ਨਿਭਾਇਆ ਹੈ। ਜਿਵੇਂ ਕਿ ਸਭ ਨੂੰ ਜਾਣਕਾਰੀ ਹੈ ਕਿ ਯੁੱਧਵੀਰ ਮਾਣਕ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਹਨ। ਜੈਜ਼ੀ ਬੀ ਨੂੰ ਯੁੱਧਵੀਰ ਮਾਣਕ ਨਾਲ ਕਈ ਲਾਈਵ ਸ਼ੋਅਜ਼ 'ਚ ਵੀ ਦੇਖਿਆ ਗਿਆ ਹੈ।

 

View this post on Instagram

 

Had video call from yudhveer?❤️? was talking just like old times? he’s getting so much better please Tusi apnia ardasa which rakheo shote veer nu? Malak di Kirpa ?

A post shared by Jazzy B (@jazzyb) on Apr 11, 2019 at 2:47pm PDT

ਜੈਜ਼ੀ ਬੀ ਸਮੇਂ ਸਮੇਂ 'ਤੇ ਯੁੱਧਵੀਰ ਦੀ ਸਿਹਤ ਦੀ ਜਾਣਕਾਰੀ ਤਸਵੀਰਾਂ ਜਾਂ ਵੀਡੀਓ ਸਾਂਝੀ ਕਰ ਦਿੰਦੇ ਰਹਿੰਦੇ ਹਨ। ਹੁਣ ਜੈਜ਼ੀ ਬੀ ਹੋਰਾਂ ਨੇ ਯੁੱਧਵੀਰ ਮਾਣਕ ਨਾਲ ਵੀਡੀਓ ਕਾਲ ਕਰਦੇ ਹੋਏ ਦੀ ਤਸਵੀਰ ਸਾਂਝੀ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ "ਯੁੱਧਵੀਰ ਮਾਣਕ ਨਾਲ ਗੱਲ ਹੋਈ ਯੁੱਧਵੀਰ ਮਾਣਕ ਪੁਰਾਣੇ ਸਮਿਆਂ ਦੀ ਤਰ੍ਹਾਂ ਹੀ ਗੱਲ ਕਰ ਰਿਹਾ ਹੈ। ਉਹ ਪਹਿਲਾਂ ਨਾਲੋਂ ਬਹੁਤ ਠੀਕ ਹੈ। ਤੁਸੀਂ ਆਪਣੀਆਂ ਅਰਦਾਸਾਂ ਵਿਚ ਰੱਖਿਓ ਛੋਟੇ ਵੀਰ ਨੂੰ,ਮਾਲਕ ਦੀ ਕਿਰਪਾ"।

ਹੋਰ ਵੇਖੋ : ਗਿੱਪੀ ਗਰੇਵਾਲ ਤੇ ਐਮੀ ਵਿਰਕ ਦਾ ਸਿਨੇਮਾ 'ਤੇ ਹੋਵੇਗਾ ਭੇੜ, ਇੱਕੋ ਦਿਨ ਹੋ ਰਹੀਆਂ ਨੇ ਦੋਨਾਂ ਦੀਆਂ ਫ਼ਿਲਮਾਂ ਰਿਲੀਜ਼

 

View this post on Instagram

 

Happy birthday to My bro. #YudhvirManak ? Malak jaldi jaldi thik kar dawe veer nu te jaldi hi veer nu stage te le ke ayie... dua karea karo tusi vi sare?

A post shared by Appa tan Jazzy B. De Fan A (@jazzyb._fans) on Oct 6, 2017 at 12:35pm PDT

ਯੁੱਧਵੀਰ ਮਾਣਕ ਦੀ ਗਾਇਕੀ ਦੀ ਪੰਜਾਬ ਦੇ ਅਖਾੜਿਆਂ ਦੀਆਂ ਸਟੇਜਾਂ ਅਤੇ ਪੰਜਾਬੀ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਹਨ। ਉਮੀਦ ਹੈ ਯੁੱਧਵੀਰ ਮਾਣਕ ਹੁਣ ਛੇਤੀ ਹੀ ਸਿਹਤਯਾਬ ਹੋ ਕੇ ਆਪਣੇ ਪਿਤਾ ਦੀ ਤਰਾਂ ਸਟੇਜਾਂ ਦਾ ਸ਼ਿੰਗਾਰ ਬਣਨਗੇ।

Related Post