ਯੁੱਧਵੀਰ ਮਾਣਕ ਛੇਤੀ ਹੀ ਕਰਨਗੇ ਸਟੇਜ਼ਾਂ ਸਾਂਝੀਆਂ ! ਯੁੱਧਵੀਰ ਦੀ ਗਾਇਕੀ ਹੈ ਬਾਕਮਾਲ ਦੇਖੋ ਪੁਰਾਣੀ ਵੀਡਿਓ 

By  Rupinder Kaler April 12th 2019 12:36 PM

ਯੁੱਧਵੀਰ ਮਾਣਕ ਸਿਹਤਯਾਬ ਹੋ ਰਿਹਾ ਹੈ ਇਸ ਦੀ ਜਾਣਕਾਰੀ ਜੈਜ਼ੀ –ਬੀ ਨੇ ਦਿੱਤੀ ਹੈ । ਇਸ ਜਾਣਕਾਰੀ ਦੇ ਨਾਲ ਹੀ ਯੁੱਧਵੀਰ ਮਾਣਕ ਦੇ ਪ੍ਰਸ਼ੰਸਕਾਂ ਨੂੰ ਵੀ ਆਸ ਬੱਝ ਗਈ ਹੈ ਕਿ ਇੱਕ ਵਾਰ ਫਿਰ ਯੁੱਧਵੀਰ ਮਾਣਕ ਸਟੇਜਾਂ ਸਾਂਝੀਆਂ ਕਰੇਗਾ । ਯੁੱਧਵੀਰ ਮਾਣਕ ਦੀ ਫੈਨ ਫਾਲੋਵਿੰਗ ਵੀ ਓਨੀਂ ਰਹੀ ਹੈ ਜਿੰਨੀ ਕੁਲਦੀਪ ਮਾਣਕ ਦੀ । ਜੇਕਰ ਉਸ ਦੀਆਂ ਪੁਰਾਣੀਆਂ ਵੀਡਿਓ ਦੇਖੀਆਂ ਜਾਣ ਤਾਂ ਉਹ ਆਪਣੀ ਗਾਇਕੀ ਨਾਲ ਹਰ ਇੱਕ ਨੂੰ ਬੰਨ ਕੇ ਬਿਠਾ ਦਿੰਦਾ ਹੈ ।

yudhvir manak and jazzy b had a video call yudhvir get well soon yudhvir manak and jazzy b had a video call yudhvir get well soon

ਇਸੇ ਤਰ੍ਹਾਂ ਦੀ ਇੱਕ ਵੀ ਪੁਰਾਣੀ ਵੀਡਿਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਮਾਣਕ ਨੇ ਆਪਣੇ ਗਾਣੇ ਨਾਲ ਅਖਾੜੇ ਵਿੱਚ ਮੌਜੂਦ ਹਰ ਇੱਕ ਨੂੰ ਕੀਲ ਕੇ ਰੱਖ ਦਿੱਤਾ ਹੈ ।ਵੀਡਿਓ ਦੀ ਗੱਲ ਕੀਤੀ ਜਾਵੇ ਤਾਂ ਇਹ ਵੀਡਿਓ ਪ੍ਰੋ ਮੋਹਨ ਸਿੰਘ ਮੇਲੇ ਦਾ ਹੈ । ਜਿਸ ਵਿੱਚ ਯੁੱਧਵੀਰ ਮਾਣਕ ਪ੍ਰਫਾਰਮੈਂਸ ਦੇ ਰਿਹਾ ਹੈ ।

https://www.youtube.com/watch?v=W-D6_0vhylQ

ਗਾਣੇ ਦੀ ਗੱਲ ਕੀਤੀ ਜਾਵੇ ਤਾਂ ਯੁੱਧਵੀਰ ਮਾਣਕ ਆਪਣੇ ਪਿਤਾ ਦਾ ਗਾਣਾ ਲੈ ਕੇ ਕਲਗੀਧਰ ਤੋਂ ਥਾਪੜਾ ਗਾ ਰਿਹਾ ਹੈ । ਇਸ ਗਾਣੇ ਵਿੱਚ ਯੁੱਧਵੀਰ ਮਾਣਕ ਦੀ ਪਰਫਾਰਮੈਂਸ ਨੂੰ ਦੇਖ ਕੇ ਲਗਦਾ ਹੈ ਕਿ ਉਸ ਵਿੱਚ ਕੁਲਦੀਪ ਮਾਣਕ ਦੀ ਹੀ ਝਲਕ ਦਿਖਾਈ ਦਿੰਦੀ ਹੈ ।

Related Post