ਸਾਹਮਣੇ ਆਈ ਅਦਾਕਾਰ ਅਜੇ ਦੇਵਗਨ ਦੇ ਬੇਟੇ ਦੀ ਝੱਲਕ, ਵੀਡੀਓ ਹੋਈ ਵਾਇਰਲ

By  Gourav Kochhar May 28th 2018 01:34 PM

ਅੱਜਕਲ ਸੋਸ਼ਲ ਮੀਡੀਆ 'ਤੇ ''ਹਮ ਫਿੱਟ ਤੋਂ ਇੰਡੀਆ ਫਿੱਟ'' ਫਿਟਨੈੱਸ ਚੈਲੇਂਜ ਟ੍ਰੈਂਡ ਕਰ ਰਿਹਾ ਹੈ, ਜਿਸ 'ਚ ਆਮ ਲੋਕਾਂ ਤੋਂ ਇਲਾਵਾ ਬਾਲੀਵੁੱਡ ਸੈਲੇਬਸ ਵੀ ਵਧ-ਚੜ੍ਹ ਕੇ ਹਿੱਸਾ ਲੈ ਰਹੇ ਹਨ। ਸੈਲੇਬਸ ਆਪਣੀ ਫਿਟਨੈੱਸ ਵਰਕਆਊਟ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੇ ਹਨ ਅਤੇ ਦੂਜਿਆਂ ਨੂੰ ਚੈਲੇਂਜ ਕਰ ਰਹੇ ਹਨ। ਇਸ ਚੈਲੇਂਡ ਨਾਲ ਹੁਣ ਅਜੈ ਦੇਵਗਨ ajay devgan ਦੇ ਬੇਟੇ ਯੁੱਗ ਵੀ ਜੁੜ ਗਏ ਹਨ। ਅਜੇ ਦੇਵਗਨ ਨੇ ਆਪਣੇ ਇੰਸਟਾਗਰਾਮ ਅਕਾਊਂਟਜ਼ 'ਤੇ ਬੇਟੇ ਦਾ ਫਿਟਨੈੱਸ ਵੀਡੀਓ ਸ਼ੇਅਰ ਕੀਤਾ ਹੈ। ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ— ''ਯੁੱਗ ਦੇਵਗਨ ਯੂਥ ਇੰਡੀਆ ਨੂੰ #HumFitTohIndiaFit ਫਿਟਨੈੱਸ ਚੈਲੇਂਜ ਦਿੰਦੇ ਹਨ।''

Yug Devgan challenges Young India for #HumFitTohIndiaFit Fitness Challenge. @narendramodi @ra_rathore

A post shared by Ajay Devgn (@ajaydevgn) on May 28, 2018 at 1:43am PDT

ajay devgan

ਇਸ ਵਾਇਰਲ ਵੀਡੀਓ 'ਚ ਯੁੱਗ ਜਿਮ 'ਚ ਕਸਰਤ ਕਰਦੇ ਦਿਖ ਰਹੇ ਹਨ। 7 ਸਾਲ ਦੇ ਯੁੱਗ ਦਾ ਇਹ ਫਿਟਨੈੱਸ ਵੀਡੀਓ ਕਈ ਲੋਕਾਂ ਨੂੰ ਹੈਰਾਨ ਕਰ ਰਿਹਾ ਹੈ। ਇੰਨੀ ਛੋਟੀ ਉਮਰ 'ਚ ਜਿਸ ਤਰ੍ਹਾਂ ਯੁੱਗ ਜਿਮ 'ਚ ਵਰਕਆਊਟ ਕਰਦੇ ਦਿਖ ਰਹੇ ਹਨ, ਉਹ ਕਾਬਿਲੇ ਤਾਰੀਫ ਹੈ। ਵੀਡੀਓ ਦੀ ਸ਼ੁਰੂਆਤ 'ਚ ਯੁੱਗ ਸਭ ਤੋਂ ਪਹਿਲਾਂ ਪੁਸ਼ਅੱਪ ਕਰਦੇ ਹਨ। ਫਿਰ ਚਿਨਅੱਪ, ਐਬਸ ਵਰਕਆਊਟ, ਜਿਮਨਾਸਟਿਕ ਮੂਵਜ਼ ਕਰਦੇ ਦਿਖਦੇ ਹਨ। ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਅਜੈ ਦੇਵਗਨ ajay devgan ਦੇ ਬੇਟੇ ਯੁੱਗ ਦੇ ਇਸ ਅੰਦਾਜ਼ ਦੇ ਦੀਵਾਨੇ ਹੋ ਗਏ ਹਨ। ਯੁੱਗ ਨੂੰ ਲੋਕਾਂ ਦੀ ਖੂਬ ਤਾਰੀਫਾਂ ਮਿਲ ਰਹੀਆਂ ਹਨ।

ajay devgan

Related Post