ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਬਣਨ ਵਾਲੇ ਹਨ ਮਾਤਾ ਪਿਤਾ, ਬੇਬੀ ਸ਼ਾਵਰ ਦੀਆਂ ਤਸਵੀਰਾਂ ਆਈਆਂ ਸਾਹਮਣੇ

By  Rupinder Kaler March 14th 2020 01:18 PM

ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਦੇ ਘਰ ਛੇਤੀ ਹੀ ਗੁੱਡ ਨਿਊਜ਼ ਆਉਣ ਵਾਲੀ ਹੈ । 21 ਫਰਵਰੀ 2019 ਵਿੱਚ ਵਿਆਹ ਦੇ ਬੰਧਨ ਵਿੱਚ ਬੱਝੀ ਇਹ ਜੋੜੀ ਛੇਤੀ ਹੀ ਮਾਤਾ ਪਿਤਾ ਬਣਨ ਜਾ ਰਹੀ ਹੈ ।ਬੀਤੇ ਦਿਨ ਜਿੱਥੇ ਯੁਵਰਾਜ ਹੰਸ ਨੇ ਇਸ ਖ਼ਬਰ ਤੇ ਮੋਹਰ ਲਗਾ ਦਿੱਤੀ ਸੀ ਕਿ ਉਹਨਾਂ ਦੇ ਘਰ ਛੇਤੀ ਹੀ ਗੁੱਡ ਨਿਊਜ਼ ਆਉਣ ਵਾਲੀ ਹੈ । ਉੱਥੇ ਹੁਣ ਮਾਨਸੀ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ।

ਇਹਨਾਂ ਤਸਵੀਰਾਂ ਵਿੱਚ ਮਾਨਸੀ ਸ਼ਰਮਾ ਤੇ ਯੁਵਰਾਜ ਹੰਸ ਦਿਖਾਈ ਦੇ ਰਹੇ ਹਨ । ਜਲੰਧਰ ਵਿੱਚ ਹੋਏ ਬੇਬੀ ਸ਼ਾਵਰ ਦੀ ਪਾਰਟੀ ਦਾ ਥੀਮ ਗੁਲਾਬੀ ਰੰਗ ਰੱਖਿਆ ਗਿਆ ਹੈ । ਕੇਕ ਤੋਂ ਲੈ ਕੇ ਗੁਲਾਬੀ ਰੰਗ ਦੇ ਗੁਬਾਰਿਆਂ ਤੱਕ ਸਭ ਕੁਝ ਗੁਲਾਬੀ ਦਿਖਾਈ ਦੇ ਰਿਹਾ ਹੈ । ਇੱਥੋਂ ਤੱਕ ਕਿ ਯੁਵਰਾਜ ਹੰਸ ਤੇ ਮਾਨਸੀ ਨੇ ਡ੍ਰੈੱਸ ਤੱਕ ਗੁਲਾਬੀ ਪਹਿਨੀ ਹੋਈ ਹੈ ।

ਯੁਵਰਾਜ ਹੰਸ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ ਵਿੱਚ ਉਹਨਾਂ ਦੀ ਫ਼ਿਲਮ ਯਾਰ ਅਣਮੁੱਲੇ ਰਿਟਰਨ ਦਾ ਟਰੇਲਰ ਰਿਲੀਜ਼ ਹੋਇਆ ਹੈ । ਇਹ ਫ਼ਿਲਮ 27 ਮਾਰਚ ਨੂੰ ਰਿਲੀਜ਼ ਹੋਣ ਵਾਲੀ ਹੈ । ਇਸ ਤੋਂ ਇਲਾਵਾ ਯੁਵਰਾਜ ਹੰਸ ਮਾਨਸੀ ਨਾਲ ਪਰਿੰਦੇ ਫ਼ਿਲਮ ਵਿੱਚ ਵੀ ਨਜ਼ਰ ਆਉਣਗੇ ।

Related Post