ਵਿਆਹ ਤੋਂ ਬਾਅਦ ਯੁਵਰਾਜ ਹੰਸ ਵੱਲੋਂ ਨਵੀਂ ਫਿਲਮ ਦਾ ਐਲਾਨ, ਇਹ ਹੋਵਗੀ ਫਿਲਮ ਦੀ ਖਾਸੀਅਤ

By  Aaseen Khan February 26th 2019 01:21 PM

ਵਿਆਹ ਤੋਂ ਬਾਅਦ ਯੁਵਰਾਜ ਹੰਸ ਵੱਲੋਂ ਨਵੀਂ ਫਿਲਮ ਦਾ ਐਲਾਨ, ਇਹ ਹੋਵਗੀ ਫਿਲਮ ਦੀ ਖਾਸੀਅਤ : ਮਾਨਸੀ ਸ਼ਰਮਾ ਨਾਲ ਵਿਆਹ ਦੇ ਪਵਿੱਤਰ ਰਿਸ਼ਤੇ 'ਚ ਬੱਝੇ ਯੁਵਰਾਜ ਹੰਸ ਵੱਲੋਂ ਆਪਣੀ ਨਵੀ ਆਉਣ ਵਾਲੀ ਫਿਲਮ ਦਾ ਐਲਾਨ ਕਰ ਦਿੱਤਾ ਗਿਆ ਹੈ। ਫਿਲਮ ਦਾ ਨਾਮ ਹੈ 'ਇਸ਼ਕ ਖੁਮਾਰੀ' ਜਿਸ ਦਾ ਨਿਰਦੇਸ਼ਨ ਕਰ ਰਹੇ ਹਨ ਗੁਰਪਾਲ ਸਖਾਣਾ। ਫਿਲਮ 'ਚ ਯੁਵਰਾਜ ਹੰਸ ਤੋਂ ਇਲਾਵਾ ਗਾਇਕ ਅਤੇ ਗੀਤਕਾਰ ਹੈਪੀ ਰਾਏਕੋਟੀ, ਅਮਨ ਧਾਲੀਵਾਲ, ਬੀ.ਐਨ ਸ਼ਰਮਾ, ਉਪਾਸਨਾ ਸਿੰਘ ਅਤੇ ਵਿੰਦੂ ਦਾਰਾ ਸਿੰਘ ਵਰਗੇ ਵੱਡੇ ਚਿਹਰੇ ਨਜ਼ਰ ਆਉਣ ਵਾਲੇ ਹਨ।

 

View this post on Instagram

 

Proud To Announce The Title Of My Next Movie #ishqkhumari @urshappyraikoti @amandhaliwalactor @bnsharmaofficial @preetosawhneyofficial @jassi_katyal

A post shared by Yuvraj Hans (@yuvrajhansofficial) on Feb 25, 2019 at 11:05pm PST

ਫਿਲਮ ਇਸ਼ਕ ਖੁਮਾਰੀ ਦੀ ਕਹਾਣੀ ਲਿਖੀ ਹੈ ਸੰਦੀਪ ਚਿੰਨਾ ਅਤੇ ਮਿੰਟੂ ਹੋਰਾਂ ਨੇ। ਇਸ ਫਿਲਮ 'ਚ ਹੈਪੀ ਰਾਏਕੋਟੀ ਦੀ ਕਲਮ ਚੋਂ ਨਿੱਕਲੇ ਗਾਣੇ ਵੀ ਸੁਣਾਈ ਦੇਣ ਵਾਲੇ ਹਨ। ਫਿਲਮ ਦੀ ਰਿਲੀਜ਼ ਡੇਟ ਬਾਰੇ ਅਜੇ ਕੁਝ ਨਹੀਂ ਦੱਸਿਆ ਗਿਆ ਹੈ ਪਰ ਇਹ ਫਿਲਮ ਇਸੇ ਸਾਲ ਵੱਡੇ ਪਰਦੇ ਤੇ ਵੇਖਣ ਨੂੰ ਮਿਲਣ ਵਾਲੀ ਹੈ। ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ ਆਸ਼ੀਸ਼ ਸ਼ਰਮਾ ਅਤੇ ਸੋਨੀਆ ਮਾਂਗਟ। ਵੇਖਣਾ ਹੋਵੇਗਾ ਫਿਲਮ ਇਸ਼ਕ ਖੁਮਾਰੀ ਦਰਸ਼ਕਾਂ ਨੂੰ ਕਿੰਨਾਂ ਕੁ ਪਸੰਦ ਆਉਂਦੀ ਹੈ।

ਹੋਰ ਵੇਖੋ : ਗਿੱਪੀ ਗਰੇਵਾਲ ਦੀ ਫਿਲਮ ‘ਡਾਕਾ’ ਦਾ ਸ਼ੂਟ ਹੋਇਆ ਸ਼ੁਰੂ, ਸੈੱਟ ਤੋਂ ਸਾਹਮਣੇ ਆਈ ਤਸਵੀਰ

 

View this post on Instagram

 

My Ladies ?? #mom #wifey

A post shared by Yuvraj Hans (@yuvrajhansofficial) on Feb 23, 2019 at 6:49am PST

ਯੁਵਰਾਜ ਦੇ ਹੰਸ ਦੇ ਫ਼ਿਲਮੀ ਸਫ਼ਰ ਦੀ ਗੱਲ ਕਰੀਏ ਤਾਂ ਉਹ ਯਾਰ ਅਣਮੁੱਲੇ, ਮਿਸਟਰ ਐਂਡ ਮਿਸਜ਼ 420, ਕੈਨੇਡਾ ਦੀ ਫਲਾਈਟ, ਮੁੰਡੇ ਕਮਾਲ ਦੇ, ਲਾਹੌਰੀਆ, ਬੁਰਰਾ ਵਰਗੀਆਂ ਕਈ ਹਿੱਟ ਫ਼ਿਲਮਾਂ ਦੇ ਚੁੱਕੇ ਹਨ। ਹਾਲ ਹੀ 'ਚ ਮਾਨਸੀ ਸ਼ਰਮਾ ਨਾਲ ਉਹਨਾਂ ਚਾਰ ਲਾਵਾਂ ਲੈ ਕੇ ਵਿਆਹ ਦੀ ਜ਼ਿੰਦਗੀ 'ਚ ਕਦਮ ਧਰਿਆ ਹੈ। ਉਹਨਾਂ ਦੇ ਵਿਆਹ ਦੀਆਂ ਕਈ ਵੀਡੀਓਜ਼ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਰ ਰਹੀਆਂ ਹਨ।

Related Post