ਯੁਵਰਾਜ ਹੰਸ ਨੇ ਆਪਣੇ ਪੁੱਤਰ ਦੀ ਤਸਵੀਰ ਕੀਤੀ ਸਾਂਝੀ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ

By  Shaminder June 10th 2020 05:04 PM

ਯੁਵਰਾਜ ਹੰਸ ਆਪਣੇ ਪੁੱਤਰ ਹਰੀਦਾਨ ਹੰਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅਕਸਰ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਪੁੱਤਰ ਦੇ ਨਾਮ ‘ਤੇ ਬਣਾਏ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਹੋਰ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ‘ਚ ਹਰੀਦਾਨ ਬੈੱਡ ‘ਤੇ ਸੁੱਤਾ ਪਿਆ ਹੈ ਅਤੇ ਯੁਵਰਾਜ ਹੰਸ ਉਸ ਕੋਲ ਬੈਠੇ ਹੋਏ ਨਜ਼ਰ ਆ ਰਹੇ ਨੇ ।

https://www.instagram.com/p/CBN_ZmIn8DH/?igshid=95vu0k3a5kzy

ਪਿਛਲੇ ਦਿਨੀਂ ਵੀ ਉਨ੍ਹਾਂ ਨੇ ਹਰੀਦਾਨ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਦੱਸਿਆ ਸੀ ਕਿ ਉਹ ਹਰੀਦਾਨ ਦੇ ਫੇਸ ਵਾਲੀ ਤਸਵੀਰ ਕਿਉਂ ਸਾਂਝੀ ਨਹੀਂ ਕਰ ਰਹੇ । ਉਨ੍ਹਾਂ ਦੱਸਿਆ ਸੀ ਕਿ ਉਹ ਪਰਿਵਾਰ ਦੇ ਵੱਡੇ ਬਜ਼ੁਰਗਾਂ ਦਾ ਕਹਿਣਾ ਮੰਨਦੇ ਹੁਣ ਹਾਲੇ ਆਪਣੇ ਪੁੱਤਰ ਦੀਆਂ ਤਸਵੀਰਾਂ ਸ਼ੇਅਰ ਨਹੀਂ ਕਰਨਗੇ ।

https://www.instagram.com/p/CBI_7WJn9zl/

ਕਿਉਂਕਿ ਘਰ ਦੇ ਵੱਡੇ ਵਡੇਰਿਆਂ ਦਾ ਕਹਿਣਾ ਹੈ ਕਿ ਜਦੋਂ ਹਰੀਦਾਨ 40 ਦਿਨਾਂ ਦਾ ਹੋ ਜਾਵੇਗਾ ਉਸ ਤੋਂ ਬਾਅਦ ਹੀ ਉਸ ਦੀਆਂ ਤਸਵੀਰਾਂ ਸ਼ੇਅਰ ਕਰਨ । ਆਪਣੇ ਵੱਡੇ ਬਜ਼ੁਰਗਾਂ ਦਾ ਕਹਿਣਾ ਮੰਨਦਿਆਂ ਹੋਇਆਂ ਹਾਲੇ ਉਨ੍ਹਾਂ ਨੇ ਹਰੀਦਾਨ ਦੀਆਂ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਨਹੀਂ ਕੀਤੀਆਂ ਹਨ । ਤੁਸੀਂ ਵੀ ਜੇ ਯੁਵਰਾਜ ਹੰਸ ਅਤੇ ਮਾਨਸੀ ਸ਼ਰਮਾ ਦੇ ਫੈਨਸ ਹੋ ਤਾਂ ਹਾਲੇ ਤੁਹਾਨੂੰ ਉਨ੍ਹਾਂ ਦੇ ਪੁੱਤਰ ਦੇ ਚਾਲੀ ਦਿਨ ਦੇ ਹੋਣ ਦਾ ਇੰਤਜ਼ਾਰ ਕਰਨਾ ਪਵੇਗਾ ।

Related Post