ਯੁਵਰਾਜ ਹੰਸ ਤੋਂ ਜਦੋਂ ਦੋਸਤਾਂ ਨੇ ਪਾਪਾ ਬਣਨ ‘ਤੇ ਮੰਗੀ ਪਾਰਟੀ ਤਾਂ ਯੁਵਰਾਜ ਹੰਸ ਨੇ ਇਸ ਤਰ੍ਹਾਂ ਦਿੱਤਾ ਜਵਾਬ

By  Shaminder May 14th 2020 12:27 PM

ਯੁਵਰਾਜ ਹੰਸ ਅਤੇ ਮਾਨਸੀ ਸ਼ਰਮਾ ਨੂੰ ਪ੍ਰਮਾਤਮਾ ਨੇ ਬੀਤੇ ਦਿਨੀਂ ਪੁੱਤਰ ਦੀ ਦਾਤ ਦੇ ਨਾਲ ਨਵਾਜ਼ਿਆ ਹੈ । ਜਿਸ ਤੋਂ ਬਾਅਦ ਪੂਰਾ ਪਰਿਵਾਰ ਪੱਬਾਂ ਭਾਰ ਹੈ । ਇਸ ਪਰਿਵਾਰ ਵੱਲੋਂ ਬੀਤੇ ਦਿਨ ਬੱਚੇ ਦੇ ਹੱਥ ਦੀ ਤਸਵੀਰ ਸਾਂਝੀ ਕੀਤੀ ਸੀ । ਜਿਸ ਤੋਂ ਬਾਅਦ ਗਾਇਕ ਭਰਾਵਾਂ ਦੀ ਇਸ ਜੋੜੀ ਨੂੰ ਦਰਸ਼ਕਾਂ ਵੱਲੋਂ ਖੂਬ ਵਧਾਈਆਂ ਮਿਲ ਰਹੀਆਂ ਹਨ । ਇਸ ਦੇ ਨਾਲ ਹੀ ਯੁਵਰਾਜ ਹੰਸ ਜੋ ਕਿ ਹੁਣ ਇੱਕ ਬੱਚੇ ਦੇ ਪਿਤਾ ਬਣ ਚੁੱਕੇ ਨੇ ਉਨ੍ਹਾਂ ਤੋਂ ਦੋਸਤ ਪਾਰਟੀ ਮੰਗ ਰਹੇ ਨੇ ।

https://www.instagram.com/p/CAF9tVaFTaJ/

ਜਿਸ ਤੋਂ ਬਾਅਦ ਯੁਵਰਾਜ ਹੰਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਇੱਕ ਸ਼ਖਸ ਪੀਜ਼ਾ ਬਨਾਉਣ ਦੀ ਤਿਆਰੀ ਕਰਦਾ ਨਜ਼ਰ ਆ ਰਿਹਾ ਹੈ । ਜਦੋਂ ਇਸ ਸ਼ਖਸ ਨੂੰ ਪੁੱਛਿਆ ਜਾਂਦਾ ਹੈ ਕਿ ਉਹ ਇਹ ਪੀਜ਼ੇ ਕਿਉਂ ਬਣਾ ਰਿਹਾ ਹੈ ਤਾਂ ਉਹ ਕਹਿੰਦਾ ਹੈ ਕਿ ਸਾਡੇ ਭਰਾ ਦੇ ਘਰ ਮੁੰਡਾ ਹੋਇਆ ਹੈ । ਜਿਸ ਕਰਕੇ ਉਹ ਇਹ ਪੀਜ਼ੇ ਬਣਾ ਰਿਹਾ ਹੈ ।

https://www.instagram.com/p/CAIoc2vjRVS/

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਯੁਵਰਾਜ ਹੰਸ ਨੇ ਲਿਖਿਆ ਕਿ “ਮੁੰਡੇ ਦੇ ਚਾਚਿਆਂ ਨੂੰ ਚਾਹ ਪੀਜ਼ਾ ਪਾਰਟੀ ਘਰ ‘ਚ ਦੇਵਾਂਗੇ ਤੇ ਜਲਦ ਹੀ ਮਿਲਦੇ ਹਾਂ”। ਦੱਸ ਦਈਏ ਕਿ ਮਾਨਸੀ ਅਤੇ ਯੁਵਰਾਜ ਹੰਸ ਨੇ ਬੀਤੇ ਸਾਲ ਵਿਆਹ ਰਚਾਇਆ ਸੀ ।ਮਾਨਸੀ ਨਾਲ ਉਨ੍ਹਾਂ ਦੀ ਦੋਸਤੀ ਕਾਫੀ ਸਮੇਂ ਤੋਂ ਸੀ । ਯੁਵਰਾਜ ਜਿੱਥੇ ਪਾਲੀਵੁੱਡ ‘ਚ ਆਪਣੀਆਂ ਫ਼ਿਲਮਾਂ ਅਤੇ ਗੀਤਾਂ ਕਰਕੇ ਜਾਣੇ ਜਾਂਦੇ ਹਨ, ਉੱਥੇ ਮਾਨਸੀ ਸ਼ਰਮਾ ਟੀਵੀ ਇੰਡਸਟਰੀ ਦਾ ਮੰਨਿਆ ਪ੍ਰਮੰਨਿਆ ਚਿਹਰਾ ਹਨ ।

Related Post