ਯੁਵਰਾਜ ਹੰਸ ਨੇ ਆਪਣੇ ਨਵ-ਜਨਮੇ ਪੁੱਤਰ ਨਾਲ ਸਾਂਝੀ ਕੀਤੀ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ

By  Shaminder June 7th 2020 09:24 AM

ਯੁਵਰਾਜ ਹੰਸ ਨੇ  ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਆਪਣੇ ਪੁੱਤਰ ਦੇ ਨਾਲ ਸਾਂਝੀ ਕੀਤੀ ਹੈ । ਜਿਸ ‘ਚ ਉਹ ਆਪਣੇ ਪੁੱੱਤਰ ਹਰੀਦਾਨ ਯੁਵਰਾਜ ਹੰਸ ਦੇ ਨਾਲ ਨਜ਼ਰ ਆ ਰਹੇ ਨੇ ।ਇਸ ਤਸਵੀਰ ਨੂੰ ਬੱਚੇ ਦੇ ਨਾਂਅ ‘ਤੇ ਬਣਾਏ ਗਏ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ। 12 ਮਈ 2020 ਦਾ ਦਿਨ ਯੁਵਰਾਜ ਹੰਸ ਅਤੇ ਮਾਨਸੀ ਸ਼ਰਮਾ ਲਈ ਬਹੁਤ ਖ਼ਾਸ ਹੈ ਕਿਉਂਕਿ ਇਸ ਦਿਨ ਦੋਹਾਂ ਦੀ ਜ਼ਿੰਦਗੀ ਵਿੱਚ ਉਹਨਾਂ ਦੇ ਬੇਟੇ ਹਰੀਦਾਨ ਦੀ ਐਂਟਰੀ ਹੋਈ ਹੈ ।

https://www.instagram.com/p/CBGt4YInYE_/?igshid=1fxcb616bvqox

ਰੀਦਾਨ ਯੁਵਰਾਜ ਹੰਸ ਦੇ ਜਨਮ ਤੋਂ ਬਾਅਦ ਯੁਵਰਾਜ ਹੰਸ ਲਗਾਤਾਰ ਆਪਣੇ ਪ੍ਰਸ਼ੰਸਕਾਂ ਲਈ ਤਸਵੀਰਾਂ ਸ਼ੇਅਰ ਕਰ ਰਹੇ ਹਨ । ਇਹਨਾਂ ਤਸਵੀਰਾਂ ਨਾਲ ਉਹ ਲਗਾਤਾਰ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੇ ਹਨ ।

https://www.instagram.com/p/CA0NJqknwz_/

ਜੇ ਗੱਲ ਕਰੀਏ ਯੁਵਰਾਜ ਹੰਸ ਦੇ ਵਰਕ ਫਰੰਟ ਦੀ ਤਾਂ ਉਹ ਯਾਰ ਅਣਮੁੱਲੇ ਰਿਟਰਨਜ਼ ‘ਚ ਹਰੀਸ਼ ਵਰਮਾ ਤੇ ਪ੍ਰਭ ਗਿੱਲ ਦੇ ਨਾਲ ਨਜ਼ਰ ਆਉਣਗੇ । ਜੇ ਕੋਰੋਨਾ ਵਾਇਰਸ ਨਾ ਆਇਆ ਹੁੰਦਾ ਤਾਂ ਹੁਣ ਤੱਕ ਇਹ ਫ਼ਿਲਮ ਦਰਸ਼ਕਾਂ ਦੇ ਸਨਮੁਖ ਹੋ ਚੁੱਕੀ ਹੁੰਦੀ । ਜਦੋਂ ਸਭ ਕੁਝ ਠੀਕ ਹੋ ਜਾਵੇਗਾ ਤਾਂ ਪੰਜਾਬੀ ਫ਼ਿਲਮਾਂ ਮੁੜ ਤੋਂ ਦਰਸ਼ਕਾਂ ਦਾ ਮਨੋਰੰਜਨ ਕਰਦੀਆਂ ਹੋਈਆਂ ਨਜ਼ਰ ਆਉਣਗੀਆਂ ।

Related Post