ਕ੍ਰਿਕੇਟ ਤੋਂ ਬਾਅਦ ਯੁਵਰਾਜ ਸਿੰਘ ਸ਼ੁਰੂ ਕਰਨ ਜਾ ਰਹੇ ਹਨ ਟੀਵੀ 'ਤੇ ਨਵੀਂ ਪਾਰੀ
Rupinder Kaler
June 21st 2019 11:11 AM
ਕੌਮਾਂਤਰੀ ਕ੍ਰਿਕੇਟ ਤੋਂ ਸੰਨਿਆਸ ਲੈਣ ਤੋਂ ਬਾਅਦ ਯੁਵਰਾਜ ਸਿੰਘ ਲਗਾਤਾਰ ਖ਼ਬਰਾਂ ਵਿੱਚ ਬਣੇ ਹੋਏ ਹਨ । ਇਸ ਸਭ ਦੇ ਚਲਦੇ ਖ਼ਬਰਾਂ ਆ ਰਹੀਆਂ ਹਨ ਕਿ ਉਹ ਕ੍ਰਿਕੇਟ ਤੋਂ ਬਾਅਦ ਟੀਵੀ ਦੀ ਦੁਨੀਆਂ ਵਿੱਚ ਐਂਟਰੀ ਕਰਨ ਜਾ ਰਹੇ ਹਨ । ਖ਼ਬਰਾਂ ਦੀ ਮੰਨੀਏ ਤਾਂ ਦੋ ਟੀਵੀ ਚੈਨਲਾਂ ਨੇ ਉਹਨਾਂ ਨੂੰ ਅਪਰੋਚ ਕੀਤਾ ਹੈ । ਯੁਵਰਾਜ ਸਿੰਘ ਨਾਲ ਸਲਮਾਨ ਖ਼ਾਨ ਦੇ ਸ਼ੋਅ ਤੇ ਰੋਹਿਤ ਸ਼ੈੱਟੀ ਦੇ ਖਤਰਨਾਕ ਸ਼ੋਅ ਲਈ ਗੱਲ ਚਲ ਰਹੀ ਹੈ ।